ਸਮੱਗਰੀ 'ਤੇ ਜਾਓ

ਪੰਨਾ:ਪੰਜਾਬੀ ਕੈਦਾ - ਚਰਨ ਪੁਆਧੀ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ੰਜੀਰੀ

ਜ਼ੱਜ਼ਾ- ਜ਼ੰਜ਼ੀਰੀ ਚਮਕਦਾਰ।
ਜੋ ਹੈ ਗਲਦਾ ਬਣੀ ਸ਼ਿੰਗਾਰ।

ਸੋਨੇ ਦੀ ਦੇ ਸਭ ਇੱਛੁਕ।
ਨਾਲ ਏਸਦੇ ਬੱਝਦੀ ਠੁੱਕ।

ਕੜੀਆਂ ਜੁੜਕੇ ਬਣਦੀ ਇੱਕ।
ਦੇਵੇ ਸੰਦੇਸ਼ਾ ਪਾਓ ਨਾ ਫਿੱਕ।

ਪਾ ਕੇ ਰਹਿਣਾ ਪਊ ਹੁਸ਼ਿਆਰ।
ਕੋਈ ਝਪਟ ਨਾ ਜਾਵੇ ਮਾਰ।

ਪੰਜਾਬੀ ਕੈਦਾ- 46