ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/100

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੦ )

ਯਾਤ੍ਰਾ ਕਰਦਾ ਹੈ। ਉੱਡਣਦੇ ਵੇਲੇ ਲੰਮੀ ਜੇਹੀ ਗਰਦਨ ਨੂੰ ਪਿੱਠ ਦੀ ਵੱਲ ਝੁਕਾ ਲੈਂਦਾ ਹੈ। ਚੁੰਝ ਲੰਮੀ ਅਤੇ ਸਿੱਧੀ ਹੁੰਦੀ ਹੈ, ਪਰ ਨੋਕ ਮੁੜੀ ਹੋਈ ਹੰਦੀ ਹੈ, ਜਾਂ ਚੁੰਝ ਖੋਲ੍ਹਦਾ ਹੈ, ਤਾਂ ਮੂੰਹ ਬਹੁਤ ਚੌੜਾ ਹੋ ਜਾਂਦਾ ਹੈ। ਇਸ ਜਨੌਰ ਵਿਖੇ ਇਹ ਅਨੋਖੀ ਗੱਲ ਹੈ, ਕਿ ਹੇਠਲੇ ਜਬਾੜੇ ਵਿੱਚ ਇੱਕ ਖੱਲ ਦੀ ਥੈਲੀ ਹੁੰਦੀ ਹੈ, ਉਸ ਵਿਖੇ ਅੱਠ ਸੇਰ ਜਲ ਪੈ ਸਕਦਾ ਹੈ। ਇਸਦੇ ਸ਼ਿਕਾਰ ਲਈ ਇਹ ਪਰਮੇਸੁਰ ਵੱਲੋਂ ਹੀ ਟੋਕਰੀ ਮਿਲੀ ਹੋਈ ਹੈ, ਜੋ ਮੱਛੀਆਂ ਫੜਦਾ ਹੈ, ਉਸ ਵਿਖੇ ਭਰਦਾ ਜਾਂਦਾ ਹੈ॥
ਮੱਛੀਆਂ ਪੁਰ ਹੀ ਇਸਦਾ ਬਾਹਲਾ ਨਿਰਬਾਹ ਹੈ, ਸਿਰ ਨੂੰ ਜਲ ਵਿਖੇ ਡੋਬ ਲੈਂਦਾ ਹੈ, ਅਤੇ ਏਧਰ ਓਧਰ ਤਰਦਾ ਤਰਦਾ ਲੰਮੀ ਚਝ ਨਾਲ ਇਨ੍ਹਾਂ ਨੂੰ ਫੜਦਾ ਫਿਰਦਾ ਹੈ। ਇਹ ਵੱਡਾ ਖਾਊ ਹੈ, ਕਈਆਂ ਦੇਸਾਂ ਦੇ ਮਨੁੱਖ ਇਸ ਦੇ ਬਹੁਤ ਖਾਣ ਤੇ ਬੀ ਰੁਪਏ ਖੱਟਦੇ ਹਨ। ਚੀਨ ਦਸ ਦੇ ਮੱਛੀ ਵਾਲੇ ਇਨ੍ਹਾਂ ਨੂੰ ਸਿਧਾਉਂਦੇ ਹਨ ਅਤੇ ਆਪਣੇ ਲਈ ਮਛੀਆਂ ਫੜਨੀਆਂ ਸਿਖਾਉਂਦੇ ਹਨ, ਜੋ ਸ਼ਿਕਾਰ ਹਵਾਸਿਲ ਆਪਣੀ ਥੈਲੀ ਵਿਖੇ ਭਰਕੇ ਲਿਆਉਂਦੇ ਹਨ, ਓਹ ਉਗਲੁਆ ਲੈਂਦੇ ਹਨ॥