ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੧ )

ਹਵਾਸਿਲ ਵੱਡੀ ਕੋਝੀ ਅਤੇ ਲਪਟਾਉਂਦੀ ਤੋਰ ਤੁਰਦਾ ਹੈ, ਇਹ ਅਪਣਾ ਆਲ੍ਹਣਾ ਬਿਰਛਾਂ ਉੱਪਰ ਬਣਾਉਂਦਾ ਹੈ, ਜੋ ਲੱਕੜੀਆਂ ਦਾ ਵੱਡਾ ਸਾਰਾ ਹੁੰਦਾ ਹੈ, ਉਸ ਵਿਖੇ ਦੋ ਯਾ ਤ੍ਰੈ ਬੱਗੇ ਅਤੇ ਖੌਹਰੇ ਆਂਡੇ ਮਦੀਨ ਦਿੰਦੀ ਹੈ। ਜਾਂ ਸੇਉਂਦੀ ਹੈ, ਤਾਂ ਨਰ ਉਸ ਲਈ ਮੱਛੀਆਂ ਫੜ ਲਿਆਉਂਦਾ ਹੈ, ਅਤੇ ਜਦ ਬੱਚੇ ਨਿਕਲ ਆਉਂਦੇ ਹਨ, ਤਾਂ ਦੋਵੇਂ ਰਲ ਮਿਲਕੇ ਪਾਲਦੇ ਹਨ, ਅਤੇ ਗੁਥਲੀ ਵਿੱਚੋਂ ਮੱਛੀਆਂ ਕੱਢ ਕੱਢ ਖੁਲਾਉਂਦੇ ਹਨ, ਕੱਢਣ ਲਈ ਹਿੱਕ ਨੂੰ ਚੁੰਝ ਨਾਲ ਦੱਬਦੇ ਹਨ, ਸੂਹੀ ਸੂਹੀ ਨੋਕ ਚਿੱਟਿਆਂ ਖੰਭਾਂ ਉਪਰ ਲਹੂ ਦੀ ਛਿੱਟ ਵਾਕਰ ਜਾਪਦੀ ਹੈ। ਇਹੋ ਕਾਰਣ ਹੈ ਕਿ ਕਈਆਂ ਦੇਸਾਂ ਵਿਖੇ ਇਹ ਗੱਲ ਪ੍ਰਸਿੱਧ ਚਲੀ ਆਉਂਦੀ ਹੈ, ਕਿ ਇਹ ਜਨੌਰ ਅਜਿਹਾ ਜਿੰਦ ਵਾਰਨ ਵਾਲਾ ਹੈ, ਕਿ ਬੱਚਿਆਂ ਨੂੰ ਆਪਣੀ ਰੱਤ ਨਾਲ ਪਾਲਦਾ ਹੈ॥
ਭਾਰਤਵਰਖ ਵਿਖੇ ਕਈ ਪ੍ਰਕਾਰ ਦੇ ਹਵਾਸਿਲ ਮਿਲਦੇ ਹਨ। ਇਕ ਪ੍ਰਕਾਰ ਦਿਆਂ ਹਵਾਸਿਲਾਂ ਦੇ ਵੱਡੇ ਡੀਲ ਅਤੇ ਰੰਗ ਬੱਗਾ ਹੁੰਦਾ ਹੈ, ਏਹ ਸਦਾ ਸਿਆਲੇ ਦੀ ਰੁੱਤੇ ਅਕਾਸ ਵਿਖੇ ਡਾਰਾਂ ਬੰਨ੍ਹਕੇ ਆਉਂਦੇ ਹਨ। ਕਦੇ ਝੁਰਮਟ ਦਾ ਝੁਰਮਟ ਡਾਰ ਬੰਨ੍ਹਕੇ ਛੰਭ ਦੇ ਇੱਕ ਕੰਢੇ ਤੇ