ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੩ )

ਕੂੰਜ

ਸਿਆਲਾ ਆ ਪੁੱਜਾ, ਹੁਣ ਕੂੰਜਾਂ ਦੀਆਂ ਡਾਰਾਂ ਦੀਆਂ ਡਾਰਾਂ ਵਿਖਾਲੀ ਦੇਣ ਲੱਗੀਆਂ। ਇਕ ਦੂਜੀ ਦੇ ਅੱਗੇ ਕਹੀ ਡਾਰ ਬੰਨ੍ਹੀ ਹੈ, ਓਹ ਸਾਡਿਆਂ ਸਿਰਾਂ ਪੁਰੋਂ ਉੱਡਦੀਆਂ ਚਲੀਆਂ ਜਾਂਦੀਆਂ ਹਨ, ਪਤਲੀਆਂ ਪਤਲੀਆਂ ਗਰਦਨਾਂ ਅੱਗੇ ਨੂੰ ਵਧਾਈਆਂ ਹੋਈਆਂ ਹੁੰਦੀਆਂ ਹਨ, ਲੰਮੇ ਪੈਰ, ਪਿਛਾਹਾਂ ਨੂੰ ਲਮਕਾਏ ਹੋਏ, ਪੈਰ ਹਨ, ਜਾਣੋ ਝੰਡੀਆਂ ਦਾ ਫਰਹਰੇ ਲਹਿਰਾਂ ਮਾਰ ਰਹੇ ਹਨ, ਇਨ੍ਹਾਂ ਨੂੰ ਉੱਡਦੀਆਂ ਦੇਖਕੇ ਵੱਡਾ ਅਨੰਦ ਹੁੰਦਾ ਹੈ। ਸਰਦਾਰਨੀ ਅੱਗੇ ਅੱਗੇ ਉੱਡਦੀ ਚਲੀ ਜਾਂਦੀ ਹੈ, ਰਾਹ ਦੀ ਕੇਹੀ ਜਾਣੂ ਹੈ, ਕਿ ਰਤੀ ਬੀ ਘੁੱਸਦੀ ਨਹੀਂ। ਇਸ ਮਗਰ ਦੋ ਡਾਰਾਂ ਖਿੱਲਰੀਆਂ ਹੋਈਆਂ ਹਨ, ਕਿ ਕਿੱਕੁਰ ਖੁੱਲੀ ਹੋਈ ਕੈਂਚੀ ਹੁੰਦੀ ਹੈ। ਡਾਰ ਦੀ ਡਾਰ ਉਧਰ ਓਧਰ ਭੋਂਦੀ ਹੇ, ਪਰ ਆਪਣੇ ਥਾਉਂ ਤੋਂ ਇੱਕ ਵੀ ਰਕਦੀ ਨਹੀਂ, ਕਿ ਡਾਰ ਦੀ ਰਾਸ ਨਾ ਬਿਗੜ ਜਾਏ॥
ਕੂੰਜ ਵੱਡਾ ਪੰਛੀ ਹੁੰਦਾ ਹੈ, ਸਿਰ ਤੇ ਪੂਛ ਤਕ ਤਿੰਨ ਸਾਢੇ ਤਿੰਨ ਫੁੱਟ ਲੰਮਾ ਹੁੰਦਾ ਹੈ, ਖੰਭ ਖਿਲਾਰ ਲੈਂਦੀ