ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੪ )

ਹੈ ਤਾਂ ਖੰਭ ਦੀ ਇੱਕ ਨੁੱਕਰ ਤੇ ਦੂਜੀ ਨੁੱਕਰ ਤਕ ਛੀਆਂ ਫੁੱਟਾਂ ਦੇ ਲਗਭਗ ਹੋ ਜਾਂਦਾ ਹੈ। ਇਸ ਦਿਆਂ ਖੰਭਾਂ ਵਿਖੇ ਘਸਮੈਲਾ ਰੰਗ ਵਧੀਕ ਦੇਖਿਆ ਜਾਂਦਾ ਹੈ। ਪਰ ਤਾਂ ਬੀ ਸੋਹਣਾ ਜਨੌਰ ਹ। ਲੰਮੇ ਲੰਮੇ ਕੂਲੇ ਸੁੰਦਰ ਪਰ, ਜਿਨ੍ਹਾਂ ਦੀਆਂ ਨੋਕਾਂ ਕਾਲੀਆਂ ਹੁੰਦੀਆਂ ਹਨ ਖੰਭਾਂ ਵਿੱਚੋਂ ਨਿਕਲਦੇ ਹਨ, ਕਲਗੀ ਵਾਕਰ ਉੱਚੇ ਉੱਠ ਕੇ ਦੋਹੀਂ ਪਾਸੀਂ ਲਮਕ ਜਾਂਦੇ ਹਨ, ਅਤੇ ਵੱਡੇ ਬਹਾਰ ਦਿੰਦੇ ਹਨ। ਇਸਦੀ ਬੋਲੀ ਇੱਕ ਵੱਖਰੀ ਪ੍ਰਕਾਰ ਦੀ ਹੈ, ਬਹੁਤ ਦੂਰੋਂ ਸਣੀ ਜਾਂਦੀ ਹੈ, ਤ੍ਰਿੱਖੀ ਦ੍ਰਿਸ਼ਟ ਵਾਲੇ ਮਨੁੱਖ ਅਜੇ ਦੇਖ ਹੀ ਨਹੀਂ ਸੱਕਦੇ ਕਿ ਬੋਲੀਓ ਹੀ ਲੋਕ ਜਾਣ ਜਾਂਦੇ ਹਨ, ਕਿ ਕਿਤੇ ਨੇੜੇ ਹੀ ਕੂੰਜ ਅਵੱਸ੍ਯ ਹੋਣੀ ਹੈ। ਉਹ ਬੜੀ ਚੌਕਸ ਰਹਿੰਦੀ ਹੈ, ਓਪਰੀ ਵਸਤੂ ਦੇਖੀ, ਜਾਂ ਓਪਰੀ ਬੋਲੀ ਸੁਣੀ ਤੇ ਉੱਡ ਗਈ। ਇਸਦਾ ਧਰਤੀ ਪੁਰੋਂ ਉੱਡਣਾ ਵੱਡਾ ਔਖਾ ਹੈ, ਪਹਿਲੋ ਤਾਂ ਤਕੜਿਆਂ ਖੰਭਾਂ ਨੂੰ ਵੱਡੇ ਬਲ ਨਾਲ ਹੌਲੀ ਹੌਲੀ ਵਾਉ ਪੁਰ ਮਾਰਦੀ ਹੈ, ਪਰ ਇੱਕ ਵਾਰ ਉੱਡੀ ਤਾਂ ਚਲ ਨਿਕਲੀ॥
ਇਹ ਭਾਰਤਵਰਖ ਵਿਖੇ ਮਿਲਦੀ ਤਾਂ ਹਰ ਥਾਉ ਹੈ, ਪਰ ਉੱਤਰ ਪੱਛਮੀ ਜ਼ਿਲਿਆਂ ਅਤੇ ਪੰਜਾਬ ਵਿਖੇ