ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/109

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੮ )

ਹਨ, ਇੱਸੇ ਲਈ ਦੋੜਨ ਵਿਖੇ ਤ੍ਰਿੱਖਾ ਹੁੰਦਾ ਹੈ, ਅਜਿਹੇ ਜ਼ੋਰ ਦੀ ਲੱਤ ਮਾਰਦਾ ਹੈ, ਕਿ ਚਿੱਤ੍ਰਾ ਇਸ ਪਰ ਹੱਲਾ ਕਰਨ ਤੇ ਜੀ ਲੁਕਾਉਂਦਾ ਹੈ। ਇਸ ਦੀਆਂ ਦੋ ਹੀ ਅੰਗੁਲਾਂ ਹੁੰਦੀਆਂ ਹਨ, ਇੱਕ ਅੰਦਰ ਨੂੰ ਬਹੁਤ ਵੱਡੀ ਹੁੰਦੀ ਹੇ, ਸੱਤ ਇੰਚ ਲੰਮੀ,ਉਸ ਵਿੱਚ ਇੱਕ ਨਹੁੰ ਬੀ ਹੁੰਦਾ ਹੈ, ਦੂਜੀ ਬਾਹਰ ਨੂੰ, ਉਹ ਬਹੁਤ ਨਿੱਕੀ ਜੇਹੀ ਹੁੰਦੀ ਹੈ, ਉਸ ਵਿਖੇ ਨਹੁੰ ਨਹੀਂ ਹੁੰਦਾ। ਇਹ ਜਨੌਰ ਅਜਿਹਾ ਬਲੀ ਹੈ,ਜੋ ਇਸਦੀ ਪਿੱਠ ਪੁਰ ਦੋ ਮਨੁੱਖ ਚੜ੍ਹ ਬਹਿਣ ਤਾਂ ਸੁਖਾਲਾ ਹੀ ਲੈ ਜਾਏ। ਇਸ ਦੇ ਨੇਤ੍ਰ ਵੱਡੇ ਵੱਡੇ ਹੁੰਦੇ ਹਨ, ਪਿਪਨੀਆਂ ਪੁਰ ਝਿੰਮਣੀਆਂ, ਨੀਝ ਅਜੇਹੀ ਤ੍ਰਿੱਖੀ ਕਿ ਖੁਲ੍ਹੇ ਮਦਾਨ ਵਿਖੇ ਦੂਰ ਦੂਰ ਤਕ ਵੇਖ ਸਕਦਾ ਹੈ॥
ਇਸਦੀ ਬੋਲੀ ਵਿਖੇ ਅਜੇ ਹੀ ਕੜਕ ਹੁੰਦੀ ਹੈ, ਕਿ ਸ਼ੀਹ ਦੀ ਗੜ੍ਹਕ ਦਾ ਭੋਲਾ ਪੈਂਦਾ ਹੈ। ਬਾਹਲਾ ਕੜਕਦਾ ਭੀ ਹੈ, ਜਦ ਖਿਝਦਾ ਅਤੇ ਲੱਤਾਂ ਵਗਾਉਂਦਾ ਹੈ, ਤਾਂ ਵੱਡੀ ਭਾਰੀ ਸੀ ਸੀ ਕਰਦਾ ਹੈ॥
ਅਰਬ ਅਤੇ ਅਫ਼ਰੀਕਾ ਦਿਆਂ ਸਿੱਕਿਆਂ ਰੇਤਲਿਆਂ ਮਦਾਨਾਂ ਵਿਖੇ ਇਨ੍ਹਾਂ ਦੀਆਂ ਟੋਲੀਆਂ ਦੀਆਂ ਟੋਲੀਆਂ ਫਿਰਦੀਆਂ ਹਨ। ਇਹ ਵੱਡਾ ਖਾਧੜ[1] ਹੈ,

  1. ਖਾਉ।