ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੫ )

ਇਸ ਦੀ ਫੰਭ ਦੀਆਂ ਜੁਰਾਬਾਂ, ਦਸਤਾਨੇ ਅਤੇ ਇਕ ਪ੍ਰਕਾਰ ਦਾ ਮਹੀਨ ਅਤੇ ਸੋਹਣਾ ਪਸ਼ਮੀਨਾ ਬਣਦਾ ਹੈ। ਪਰਬਤਾਂ ਵਿਖੇ ਇਸ ਦਿਆਂ ਉੱਪਰਲਿਆਂ ਉੱਪਰਲਿਆਂ ਵਾਲਾਂ ਦੇ ਰੱਸੇ ਵੱਟਦੇ ਅਤੇ ਤੰਬੂਆਂ ਲਈ ਮੋਟੇ ਕੰਬਲ ਬਣਾਉਂਦੇ ਹਨ॥
ਪੱਛਮੀ ਹਿਮਾਲਯ ਅਤੇ ਅਫ਼ਗ਼ਾਨਿਸਤਾਨ ਦਿਆਂ ਪਹਾੜਾਂ ਵਿਖੇ ਇਕ ਬੱਕਰਾ ਮਾਰਖੰਡ ਨਾਉਂ ਤੇ ਪ੍ਰਸਿੱਧ ਹੈ। ਉਸਦਾ ਡੀਲ ਡੌਲ ਅਤਿ ਵੱਡਾ ਹੁੰਦਾ ਹੈ,ਚਾਰ ਫ਼ੁੱਟ ਦੇ ਲਗ ਭਗ ਉੱਚਾ ਹੁੰਦਾ ਹੈ, ਜਾਣੋਂ ਚਗਾ ਭਲਾ ਟੱਟੂ ਹੈ। ਉਸਦਿਆਂ ਸਿੰਗਾਂ ਉੱਤੇ ਇਕ ਰੂਪ ਵਸਦਾ ਹੈ, ਉਹ ਚਾਰ ਚਾਰ ਫੁੱਟ ਤਕ ਲੰਮੇ ਹੁੰਦੇ ਹਨ॥

_______

ਸ਼ੀਂਹ

ਇਹ ਵੱਡਾ ਸੋਹਣਾ, ਛੈਲਾ ਅਤੇ ਬਲਵਾਨ ਜੀਵ ਹੈ। ਤੁਸੀ ਤੀਜੀ ਪੋਥੀ ਵਿਖੇ ਪੜ੍ਹ ਚੁੱਕੇ ਹੋ, ਕਿ ਇਸਦੀਆਂ ਕਈ ਗੱਲਾਂ ਬਿੱਲੀ, ਚਿਤ੍ਰੇ ਯਾ ਬਘੇਲੇ ਨਾਲ ਰਲਦੀਆਂ ਮਿਲਦੀਆਂ ਹਨ,ਅਰਥਾਤ ਇਸਦੇ ਨਹੁੰ ਬੀ ਇਨ੍ਹਾਂ ਜੰਤੂਆਂ ਵਾਕਰ ਪੰਜੇ ਦੇ ਅੰਦਰ ਲੁਕੇ ਰਹਿੰਦੇ ਹਨ, ਜਦ