ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/110

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੯ )

ਦਾਣੇ, ਘਾ ਬਹੁਤ ਕੁਝ ਚਰ ਚੁਗ ਜਾਂਦਾ ਹੈ, ਅਨਾਜ ਦੀ ਪੈਲੀ ਨੂੰ ਇਕ ਟੋਲੀ ਥੋੜ੍ਹੇ ਹੀ ਚਿਰ ਵਿੱਚ ਬਰਾਬਰ ਕਰ ਦਿੰਦੀ ਹੈ। ਜਲ ਬਿਨਾ ਚਿਰ ਤਕ ਰਹਿ ਸਕਦਾ ਹੈ, ਅਤੇ ਮਾਰੂ ਥਲ ਦੇ ਤਰਬੂਜ਼ ਖਾਕੇ ਤ੍ਰੇ ਮਿਟਾ ਲੇਂਦਾ ਹੈ। ਨਿੱਕੇ ਨਿੱਕੇ ਜਨੌਰ ਬਾਹਲੇ ਰੇਤ ਦੇ ਦਾਣੇ ਚੁਗ ਲਿਆ ਕਰਦੇ ਹਨ, ਕਿ ਖਾਧਾ ਪੀਤਾ ਪਚ ਜਾਏ, ਜੇ ਸ਼ੁਤਰਮੁਰਗ ਨੂੰ ਅਜੇਹੀ ਲੋੜ ਪੈ ਜਾਂਦੀ ਹੈ, ਤਾਂ ਵੱਡੇ ਵੱਡੇ ਰੋੜੇ ਲੰਘਾ ਜਾਂਦਾ ਹੈ। ਜਦ ਬੰਦ ਕੀਤਾ ਜਾਏ, ਤਾਂ ਜੋ ਅੱਗੇ ਆ ਜਾਏ, ਗੜੱਪ ਕਰ ਜਾਂਦਾ ਹੈ, ਲੋਹੇ, ਸ਼ੀਸ਼ੇ, ਇੱਟਾਂ ਦਿਆਂ ਟੋਟਿਆਂ, ਪੁਰਾਣੀਆਂ ਜੁੱਤੀਆਂ ਦਿਆਂ ਥਿਗੜਿਆਂ ਨੂੰ ਬੀ ਨਹੀਂ ਛੱਡਦਾ। ਇਕ ਵਾਰ ਕਿਸੇ ਸ਼ੁਤਰਮੁਰਗ ਨੇ ਪੈਸੇ ਚੁਗ ਲਏ, ਉਨ੍ਹਾਂ ਦੀ ਵਿਖ ਅਜੇਈ ਚੜ੍ਹੀ ਕਿ ਕੰਮ ਪੂਰਾ ਹੋਗਿਆ॥
ਸ਼ੁਤਰਮੁਰਗ ਰੇਤ ਨੂੰ ਉੱਪਰੋਂ ਪੁੱਟਕੇ ਟੋਇਆ ਜੇਹਾ ਬਣਾ ਲੈਂਦਾ ਹੈ, ਉਸ ਵਿਖੇ ਮਦੀਨ ਆਂਡੇ ਦਿੰਦੀ ਹੈ, ਅਤੇ ਉਨਾਂ ਨੂੰ ਨੋਕ ਭਾਰ ਟਿਕਾਕੇ ਖੜੇ ਕਰ ਦਿੰਦੀ ਹੈ। ਰਾਤ ਨੂੰ ਤਾਂ ਮਦੀਨ ਸੇਉਂਦੀ ਹੈ, ਦਿਨ ਨੂੰ ਸੂਰਜ ਦੀ ਗਰਮੀ, ਇੱਸੇ ਨਾਲ ਆਂਡਿਆਂ ਵਿੱਚ ਬੱਚੇ ਬਣਦੇ ਜਾਂਦੇ ਹਨ। ਅਫ਼ਰੀਕਾ ਦੇ ਦੱਖਣ ਨੂੰ, ਨਰ ਦਿਨ ਦੇ ਵੇਲੇ