ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/111

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੦ )

ਸੇਂਉਂਦਾ ਹੈ। ਭੋਲ ਵਿੱਚ ਆਂਡਾ ਡੂਢ ਸੇਰ ਦੇ ਲਗਭਗ ਹੁੰਦਾ ਹੈ, ਛਿੱਲੜ ਮੋਟਾ ਅਤੇ ਨਿੱਗਰ ਹੁੰਦਾ ਹੈ, ਦੇਖਣ ਨੂੰ ਮਲਾਈ ਦੇ ਰੰਗ ਦਾ ਹੁੰਦਾ ਹੈ, ਅਤੇ ਬਹੁਤ ਤਰ੍ਹਾਂ ਕਰਕੇ ਕੰਮ ਆਉਂਦਾ ਹੈ, ਉਸ ਵਿਖੇ ਜਲ ਪਾਉਂਦੇ ਹਨ, ਢਾਈ ਕੁ ਸੇਰ ਆ ਜਾਂਦਾ ਹੈ। ਬਰਾਬਰ ਦੋ ਟੁੱਕ ਕਰ ਲੈਂਦੇ ਹਨ, ਤਾਂ ਖਰੇ ਦੋ ਕਟੋਰੇ ਬਣ ਜਾਂਦੇ ਹਨ, ਟਿਟਿਆਂ ਫੁੱਟਿਆਂ ਟੁਕੜਿਆਂ ਦੀਆਂ ਕੜਛੀਆਂ ਅਤੇ ਚਮਚੇ ਬਣਾਉਂਦੇ ਹਨ, ਆਂਡਿਆਂ ਨੂੰ ਐਓਂ ਬਣਾਉਂਦੇ ਹਨ, ਕਿ ਥੱਲ ਨੂੰ ਅੰਗਿਆਰਿਆਂ ਉੱਤੇ ਟਿਕਾ ਦਿੰਦੇ ਹਨ, ਅਤੇ ਉੱਪਰ ਇੱਕ ਵੇਹੁ[1] ਕਰ ਦਿੰਦੇ ਹਨ, ਇੱਕ ਨਿੱਕੀ ਜਿਹੀ ਦੋ ਫਾਂਕੀ ਲੱਕੜ ਉਸ ਵਿਖੇ ਪਾ ਕੇ ਉਸਨੂੰ ਫੇਰਦੇ ਰਹਿੰਦੇ ਹਨ, ਥੋੜੇ ਚਿਰ ਮਗਰੋਂ ਲਾਹਕੇ ਖਾ ਲੈਂਦੇ ਹਨ। ਅਫ਼ਰੀਕਾ ਵਾਲਿਆਂ ਨੂੰ ਇਨ੍ਹਾਂ ਦੇ ਆਂਡੇ ਅਤਿ ਭਾਉਂਦੇ ਹਨ, ਅਤੇ ਓਹ ਇਨ੍ਹਾਂ ਦਿਆਂ ਬੱਚਿਆਂ ਨੂੰ ਬੀ ਛਕ ਜਾਂਦੇ ਹਨ॥
ਸ਼ੁਤਰਮੁਰਗ ਸੁਖਾਲਾ ਰਲ ਮਿਲ ਜਾਂਦਾ ਹੈ, ਦੱਖਣੀ ਅਫ਼ਰੀਕਾ ਵਿਖੇ ਜਿੱਥੇ ਅੰਗਰੇਜ਼ਾਂ ਦੀ ਵਾਸੀ ਹੈ


  1. ਛੇਕ॥