ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/115

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੩ )

ਕੀੜਿਆਂ ਦਾ ਵਰਣਨ॥

ਪੱਟ ਦੇ ਕੀੜੇ

ਜੋ ਲਾਭ ਪੱਟ ਦਿਆਂ ਕੀੜਿਆਂ ਤੇ ਹੁੰਦਾ ਹੈ, ਸੋ ਕਿਸੇ ਕੀੜੇ 'ਤੇ ਨਹੀਂ ਹੁੰਦਾ, ਤੁਹਾਨੂੰ ਚੇਤੇ ਹੈ, ਤੂਤ ਦੀ ਵਾਰਤਾ ਵਿਖੇ ਬੀ ਇਸਦੀ ਗੱਲ ਆਈ ਹੈ, ਕਿ ਏਹ ਉਨ੍ਹਾਂ ਕੀੜਿਆਂ ਵਿੱਚੋਂ ਹਨ ਜੋ ਤ੍ਰੈ ਰੂਪ ਵਟਾਉਂਦੇ ਹਨ। ਇਨ੍ਹਾਂ ਦੇ ਆਂਡੇ ਰਾਈ ਦਿਆਂ ਦਾਣਿਆਂ ਕੋਲੋਂ ਬੀ ਨਿੱਕੇ ਨਿੱਕੇ ਹੁੰਦੇ ਹਨ,ਹਰ ਆਂਡੇ ਵਿੱਚੋਂ ਇੱਕ ਨਿੱਕਾ ਜਿਹਾ ਕ੍ਰਿਮ ਨਿਕਲਦਾ ਹੈ, ਪਹਿਲਾਂ ਕੋਈ ਪਾ ਇੰਚ ਤੇ ਵਧੀਕ ਨਹੀਂ ਹੁੰਦਾ,ਪਰ ਖਾਂਦਾ ਢੇਰ ਹੇ, ਅਤੇ ਛੇਤੀ ਛੇਤੀ ਵੱਡਾ ਹੁੰਦਾ ਜਾਂਦਾ ਹੈ। ਥੋੜੇ ਹੀ ਚਿਰ ਵਿੱਚ ਐਂਨਾ ਹੋ ਜਾਂਦਾ ਹੈ, ਕਿ ਖੱਲ ਵਿੱਚ ਨਹੀਂ ਮੇਉਂਦਾ ਉਸਨੂੰ ਸਿਰ ਦੇ ਪਾਸਿਓਂ ਫਾੜਦਾ ਹੈ ਅਤੇ ਕੁੰਜੇ ਵਾਕਰ ਲਾਹਕੇ ਸਿੱਟ ਪਾਉਂਦਾ ਹੈ। ਨਵੀਂ ਖੱਲ ਪਹਿਲਾਂ ਬੜੀ ਢਿੱਲੀ ਢਿੱਲੀ ਅਤੇ ਕੂਲੀ ਕੂਲੀ ਹੁੰਦੀ ਹੈ, ਉਸੇ ਵਿਖੇ ਛੇਤੀ ਛੇਤੀ ਵੱਡਾ ਹੁੰਦਾ ਚਲਿਆ ਜਾਂਦਾ ਹੈ। ਇਸ ਤਰ੍ਹਾਂ ਚਾਰ ਪੰਜ ਖੱਲਾਂ ਲਾਹੁੰਦਾ ਹੈ। ਜਾਂ ਪੂਰਾ ਡੀਲ