ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/117

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੫ )

ਇਹ ਟੂਟੀ ਤਿ ਚਹੁੰ ਦਿਨਾਂ ਵਿਚ ਬਣਦੀ ਹੈ, ਕਦੇ ਪੰਜਾਂ ਦਿਨਾਂ ਵਿਖੇ ਬੀ। ਇਹ ਐਨੀ ਵੱਡੀ ਹੁੰਦੀ ਹੈ, ਕਿ ਜਿੰਨਾਂ ਕਬੂਤਰ ਦਾ ਆਂਡਾ ਅਤੇ ਰੰਗ ਉਸਦਾ ਫਿੱਕਾ ਸੁਨੈਹਰੀ ਹੁੰਦਾ ਹੈ। ਇਨ੍ਹਾਂ ਦਿਨਾਂ ਵਿਖੇ ਘਟਦਾ ਘਟਦਾ ਇਹ ਪਹਿਲਾਂ ਕੋਲੋਂ ਅੱਧਾ ਰਹਿ ਜਾਂਦਾ ਹੈ, ਇਸ ਲਈ ਕਿ ਪੱਟ ਨੂੰ ਆਪਣੇ ਉੱਪਰ ਤਣਦਾ ਹੈ, ਅਤੇ ਖਾਣਾ ਨਿਰਾਪੁਰਾ ਛੱਡ ਦਿੰਦਾ ਹੈ। ਹੁਣ ਇਕ ਖੱਲ ਫੇਰ ਲਾਹੁੰਦਾ ਹੈ, ਇਸ ਵੇਲੇ ਉਹ ਮੁਰਦਾ ਜੇਹਾ ਹੋ ਜਾਂਦਾ ਹੈ, ਚੀਕੁਣੀ ਚੀਕੁਣੀ ਚਮੜੀ ਹੋ ਜਾਂਦੀ ਹੈ, ਭੂਰਾ ਰੰਗ, ਇੱਕ ਪਾਸਿਓਂ ਨੋਕਦਾਰ ਸਰੀਰ। ਜਦ ਕੋਈ ਕੀੜਾ ਇਸ ਹਾਲ ਵਿਖੇ ਹੁੰਦਾ ਹੈ, ਤਾਂ ਅੰਗਰੇਜ਼ੀ ਵਿਖੇ ਉਸਨੂੰ ਕ੍ਰਿਸ ਲਿਸ ਕਹਿੰਦੇ ਹਨ। ਦੋ ਤਿੰਨਾਂ ਸਾਤਿਆਂ ਤਕ ਟੂਟੀ ਦੇ ਅੰਦਰ ਇਹ ਉਸੇ ਤਰ੍ਹਾਂ ਪਿਆ ਰਹਿੰਦਾ ਹੈ, ਅਤੇ ਐਂਨੇ ਨੂੰ ਅੰਦਰੋਂ ਅੰਦਰ ਪਰ ਕੱਢਕੇ ਪਤੰਗ ਬਣ ਜਾਂਦਾ ਹੈ। ਪਹਿਲਾਂ ਖੱਲ ਨੂੰ ਪਾੜਦਾ ਹੇ, ਫੇਰ ਟੂਟੀ ਵਿੱਚੋਂ ਨਿਕਲਨ ਦਾ ਇਹ ਯਤਨ ਕਰਦਾ ਹੈ, ਕਿ ਉਸ ਦੀਆਂ ਤਾਰਾਂ ਨੂੰ ਜੋ ਚੀਪ ਜੇਹੀ ਲੱਗੀ ਹੁੰਦੀ ਹੈ, ਉਸਨੂੰ ਮੂੰਹ ਦੀ ਥੁਲ ਲਾਕੇ ਗਿੱਲੀ ਕਰ ਲੈਂਦਾ ਹੈ, ਅਤੇ ਉਨ੍ਹਾਂ ਨੂੰ ਹਟਾ ਕੇ ਬਾਹਰ ਆਉਣ ਲਈ ਰਾਹ ਬਣਾ ਲੈਂਦਾ ਹੈ, ਪਰ ਇਸਤੇ ਪੱਟ ਖਰਾਬ