ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/119

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੭ )

ਧਾਗਾ ਬਣਾਉਂਦੇ ਹਨ, ਅਤੇ ਚਰਖੀ ਪੁਰ ਲਪੇਟਦੇ ਜਾਂਦੇ ਹਨ॥
ਸਭ ਤੇ ਪਹਿਲਾਂ ਪੱਟ ਚੀਨ ਵਿਖੇ ਬਣਿਆ ਸਾ, ਅਤੇ ਸਭ ਚੰਗੇ ਕੀੜ ਬੀ ਉੱਥੋਂ ਹੀ ਹੱਥ ਲੱਗੇ ਸਨ, ਤੇਰਾਂ ਸੌ ਬਰਸਾਂ ਤੇ ਵਧੀਕ ਹੋਏ, ਕਿ ਇਹ ਕੀੜੇ ਯੂਰਪ ਵਿਖੇ ਅਚਰਜ ਪ੍ਰਕਾਰ ਨਾਲ ਪਹੁੰਚੇ। ਚੀਨੀ ਚਾਹੁੰਦੇ ਸਨ, ਕਿ ਸਾਥੋਂ ਛੁੱਟ ਕਿਸੇ ਦੂਏ ਕੋਲ ਨਾਂ ਹੋਣ, ਪਰ ਯੂਰਪ ਦੇ ਦੋ ਪਾਦਰੀ ਉੱਥੇ ਉਪਦੇਸ਼ ਕਰਨ ਗਏ, ਉਨਾਂ ਨੇ ਇਨ੍ਹਾਂ ਦੇ ਪਾਲਣ ਦੀ ਸਾਰੀ ਬਿਧ ਸਿੱਖੀ, ਅਤੇ ਕਿਸੇ ਚਤੁਰਾਈ ਨਾਲ ਆਂਡੇ ਬੀ ਲਏ। ਇਨ੍ਹਾਂ ਨੂੰ ਇਕ ਪੋਲੇ ਬੈਤ ਵਿੱਚ ਲੁਕਾਕੇ ਇਸਤੰਬੋਲ ਨੂੰ ਲੈ ਗਏ। ਜਾਂ ਰੁੱਤ ਆਈ, ਤਾਂ ਆਂਡਿਆਂ ਵਿੱਚੋਂ ਕੀੜੇ ਨਿਕਲੇ, ਉਨਾਂ ਨੂੰ ਜੰਗਲੀ ਚੂਤ ਦਿਆਂ ਪੱਤਿਆਂ ਨਾਲ ਪਾਲਿਆ, ਫੇਰ ਤਾਂ ਉਨਾਂ ਦਾ ਪੂੰਗ ਵਧਿਆ ਅਤੇ ਕਰੋੜਾਂ ਕੀੜੇ ਹੋ ਗਏ। ਉਨ੍ਹਾਂ ਦੀ ਹੀ ਵੰਸ ਯੂਰਪ ਅਤੇ ਏਸ਼ੀਆ ਦਿਆਂ ਬਹੁਤੇਰਿਆਂ ਦੇਸਾਂ ਵਿੱਚ ਖਿੱਲਰੀ ਹ॥
ਭਾਰਤਵਰਖ ਵਿਖੇ ਪੱਟ ਦਾ ਕੱਪੜਾ ਜੋ ਬਣਦਾ ਹੈ, ਉਸ ਵਿੱਚੋਂ ਬਹੁਤੇਰਾ ਉਸ ਪੱਟ ਦਾ ਹੈ ਕਿ ਜੋ ਹੋਰਨਾਂ ਦੇਸਾਂ ਆਉਂਦਾ ਹੈ। ਪੰਜਾਬ ਦਿਆਂ ਕਈਆਂ ਜ਼ਿਲਿਅ