ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬ )

ਚਾਹੁੰਦਾ ਹੈ,ਨਿਕਲ ਆਉਂਦੇ ਹਨ,ਜੀਭ ਭੀ ਖੌਹਰੀ ਹੁੰਦੀ ਹੈ, ਕਿ ਜੋ ਮਾਸ ਹੱਡੀਆਂ ਨਾਲ ਚੰਬੜਿਆ ਹੋਏ, ਉਸ ਨਾਲ ਘਰੇੜ ਲੈਂਦਾ ਹੈ,ਇਨ੍ਹਾਂ ਹੀ ਵਾਕਰ ਪੱਬਾਂ ਦੇ ਭਾਰ ਟੁਰਦਾ ਹੈ, ਅੰਗੁਲੀਆਂ ਦੇ ਹੇਠਲੀ ਵੱਲ ਕੂਲਾ ਕੂਲਾ ਮਾਸ ਬੀ ਹੈ, ਕਿ ਤੁਰੇ ਤਾਂ ਪੇਛੜ ਨਾ ਮਲੂਮ ਹੋਏ, ਉਨ੍ਹਾਂ ਹੀ ਦੀਆਂ ਅੱਖਾਂ ਵਾਙ ਅੱਖਾਂ ਹਨ, ਜੋ ਦਿਨ ਰਾਤ ਬਰਾਬਰ ਵੇਖਦੀਆਂ ਹਨ, ਉਹੋ ਜੇਹੇ ਕੰਨ ਹਨ, ਕਿ ਰਤੀ ਬੀ ਬਿੜਕ ਹੋਇ ਤਾਂ ਤੁਰਤ ਸੁਣ ਲੈਂਦੇ ਹਨ। ਸ਼ੀਂਹ ਭਾਵੇਂ ਬਿੱਲੀ ਵਾਕਰ ਰੁੱਖ ਪੁਰ ਚੜ੍ਹ ਨਹੀਂ ਸਕਦਾ, ਪਰ ਬਹੁਤ ਚੁਸਤ ਹੈ,ਲਮੀਆਂ ਲੰਮੀਆਂ ਛਾਲਾਂ ਮਾਰਦਾ ਹੈ, ਇਸਦੀ ਹਰ ਚਾਲ ਵਿਖੇ ਸੁਹੱਪਣ ਅਤੇ ਛੈਲਾਪਨ ਵੇਖਿਆ ਜਾਂਦਾ ਹੈ। ਰੰਗ ਗੂੜ੍ਹਾ ਪੀਲ਼ਾ ਹੁੰਦਾ ਹੈ, ਪਰ ਭੜਕਦਾਰ, ਉਸ ਉੱਤੇ ਕਾਲੀਆਂ ਧਾਰੀਆਂ ਹੁੰਦੀਆਂ ਹਨ। ਪੇਟ,ਛਾਤੀ ਅਤੇ ਗਰਦਨ ਦੀ ਲੂਈਂ ਬੱਗੀ, ਸਿਰ ਦਿਆਂ ਦੋਹਾਂ ਪਾਸਿਆਂ ਦੇ ਲੰਮੇ ੨ ਵਾਲ ਵੀ ਉਹੋ ਜੇਹੇ ਹੁੰਦੇ ਹਨ। ਪੂਰੇ ਡੀਲ ਦਾ ਸ਼ੀਂਹ ਸਿਰ ਤੋਂ ਲੈ ਪੂਛਦੀ ਨੋਕ ਤੀਕ ਬਾਹਲਾ ਤਾਂ ਨੌਂ ਯਾ ਸਾਢੇ ਨੌਂ ਫੁੱਟ ਹੁੰਦਾ ਹੈ,ਕਈ ਦੱਸ ਫੁੱਟ ਬੀ, ਕਦੇ ਕਦੇ ਯਾਰਾਂ ਬਾਰਾਂ ਫੁੱਟ ਤਕ ਬੀ ਵੇਖਣ ਵਿੱਚ ਆਇਆ ਹੈ॥