ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/120

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੮ )

ਵਿਖੇ, ਜੋ ਪਹਾੜ ਦੇ ਨੇੜੇ ਹਨ, ਅਤੇ ਭਾਰਤਵਰਖ ਵਿਖੇ ਕਿਤੇ ਕਿਤੇ ਹੋਰਥੇ ਬੀ ਇਨ੍ਹਾਂ ਚੀੱਨੀ ਪੱਟ ਦਿਆਂ ਕੀੜਿਆਂ ਦੀ ਵੰਸ ਨੂੰ ਪਾਲਦੇ ਹਨ, ਪਰ ਭਾਰਤਵਰਖ ਵਿਖੇ ਪੁੱਟ ਦੇ ਕੀੜੇ ਹੋਰ ਪ੍ਰਕਾਰ ਦੇ ਬੀ ਹੁੰਦੇ ਹਨ, ਇਨ੍ਹਾਂ ਵਿੱਚੋਂ ਵੱਡੇ ਪ੍ਰਸਿੱਧ ਟੱਸਰ ਦੇ ਕੀੜੇ ਹਨ॥
ਟੱਸਰ ਦੇ ਕੀੜੇ ਭਾਰਤਵਰਖ ਦਿਆਂ ਜੰਗਲਾਂ ਵਿਖੇ ਢੇਰ ਹੁੰਦੇ ਹਨ, ਅਤੇ ਹਿਮਾਲਯ ਗਿਰ ਦੇ ਹੇਠਾਂ ਹੇਠਾਂ ਢੇਰ ਥਾਂ ਮਿਲਦੇ ਹਨ। ਸਾਲ ਭਰ ਵਿੱਚ ਇਨ੍ਹਾਂ ਦੀਆਂ ਟੂਟੀਆਂ ਦੀਆਂ ਦੋ ਫ਼ਸਲਾਂ ਹੁੰਦੀਆਂ ਹਨ, ਬਰਖਾਂ ਰੁੱਤ ਦੇ ਆਉਂਦੇ ਹੀ ਪਤੰਗੇ ਨਿਕਲ ਆਉਂਦੇ ਹਨ,ਇਨ੍ਹਾਂ ਵਿੱਚੋਂ ਮਦੀਨਾਂ ਕਈ ਭਾਂਤ ਦਿਆਂ ਬਿਰਛਾਂ ਦਿਆਂ ਪੱਤਿਆਂ ਅਤੇ ਟਾਹਣੀਆਂ ਪੁਰ ਆਂਡੇ ਦੇ ਦਿੰਦੀਆਂ ਹਨ। ਪਹਿਲੋ ਪਹਿਲ ਆਂਡੇ ਚਿਪਚਿਪੇ ਹੁੰਦੇ ਹਨ, ਜਿੱਥੇ ਦਿੰਦੀਆਂ ਹਨ, ਉੱਥੇ ਹੀ ਚੰਬੜੇ ਰਹਿੰਦੇ ਹਨ। ਇਕ ਇਕ ਮਦੀਨ ਸੌ ਸੌ ਦੋ ਦੋ ਸੌ ਆਂਡਾ ਦਿੰਦੀ ਹੈ, ਅਤੇ ਇੱਕ ਦੇ ਦਿਨਾਂ ਵਿੱਚ ਨਰ ਅਤੇ ਮਦੀਨ ਸਾਰੇ ਦੇ ਸਾਰੇ ਮਰ ਜਾਂਦੇ ਹਨ। ਆਂਡਿਆਂ ਵਿੱਚੋਂ ਨਿੱਕੇ ਨਿੱਕੇ ਭੂਰੇ ਰੰਗ ਦੇ ਕ੍ਰਿਮ ਨਿਕਲ ਆਉਂਦੇ ਹਨ, ਅਤੇ ਪੱਤਰਾਂ ਨੂੰ ਖਾ ਖਾ ਕੇ ਬਹੁਤ ਛੇਤੀ ਵਧ ਜਾਂਦੇ ਹਨ, ਪਹਿਲਾਂ ਉਨ੍ਹਾਂ ਦਾ