ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/121

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੯੯ )

ਰੰਗ ਪੀਲਾ ਹੋ ਜਾਂਦਾ ਹੈ, ਉਸ ਵਿਖੇ ਕਾਲੇ ਕਾਲੇ ਛੱਲੇ ਅਤੇ ਚਿੱਤੀਆਂ ਪੈ ਜਾਂਦੀਆਂ ਹਨ, ਫੇਰ ਸਾਵਾ ਹੋ ਜਾਂਦਾ ਹੈ, ਉਸ ਵਿਖੇ ਸਭਿਆਰ ਸੁਹਾਵਣੀਆਂ ਨਿੱਕੀਆਂ - ਨਿੱਕੀਆਂ ਚਿੱਤੀਆਂ ਹੁੰਦੀਆਂ ਹਨ, ਕੁਝ ਰੱਤੀਆਂ, ਕੁਝ ਨੀਲੀਆਂ, ਅਤੇ ਕੁਝ ਸੁਨਹਿਰੀ। ਜਦ ਪੂਰੇ ਡੀਲ ਦੇ ਹੋ ਜਾਂਦੇ ਹਨ, ਤਾਂ ਟੂਟੀਆਂ ਬਣਾਉਂਦੇ ਹਨ, ਅਤੇ ਫੇਰ ਰੂਪ ਵਟਾਕੇ ਉਹੋ ਜੇਹੇ ਮੁਰਦਾਰ ਹੋ ਜਾਂਦੇ ਹਨ। ਆਂਡੇ ਣ ਤੇ ਕੋਈ ਤ੍ਰੈ ਮਹੀਨੇ ਮਗਰੋਂ ਨਵੇਂ ਪਤੰਗੇ ਨਿਕਲ ਆਉਂਦੇ ਹਨ, ਇਹ ਬੀ ਆਂਡੇ ਦਿੰਦੇ ਹਨ,ਅਤੇ ਮਰ ਜਾਂਦੇ ਹਨ, ਜੋ ਕਿਹ ਮਨਵਿਆਂ ਆਂਡਿਆਂ ਵਿੱਚੋਂ ਨਿਕਲਦੇ ਹਨ, ਓਹ ਆਪਣੀਆਂ ਟੂਟੀਆਂ ਸਿਆਲੇ ਦੇ ਆਰੰਭ ਵਿਖੇ ਬਣਾ ਲੈਂਦੇ ਹਨ, ਬਾਕੀ ਸਿਆਲੇ ਅਤੇ ਉਨ੍ਹਾਲੇ ਭਰ ਮੁਰਦੇ ਜੇਹੇ ਪਏ ਰਹਿੰਦੇ ਹਨ, ਫੇਰ ਪਿਛਲੇ ਵਰ੍ਹੇ ਵਾਕਰ ਬਰਖਾ ਰੁਤ ਆਉਂਦੇ ਪਤੰਗੇ ਨਿਕਲਦੇ ਹਨ। ਸਰਕਾਰ ਨੇ ਸਰ ਦੀ ਉਨਤਿ ਲਈ ਵੱਡਾ ਯਤਨ ਕੀਤਾ ਹੈ ਅਤੇ ਹੁਣ ਬੀ ਕਰ ਰਹੀ ਹੈ, ਕਿ ਉਸਦੇ ਤਿਆਰ ਕਰਣ ਦੀ ਕੋਈ ਚੰਗੀ ਡੌਲ ਨਿਕਲ ਆਵੇ, ਅਤੇ ਲਾਗਤ ਬੀ ਘਟ ਆਏ, ਨਿਸਚਯ ਹੈ ਕਿ ਇਹ ਮਨੋਰਥ ਸਿੱਧ ਹੋ ਜਾਇਗਾ। ਜੇ ਇਹ ਗੱਲ ਪੂਰੀ ਹੋਗਈ,ਤਾਂ ਭਾਰਤਵਰਖ