ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/122

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੦ )

ਵਿੱਚੋਂ ਇਹ ਵਸਤ ਦਿਸੌਰਾਂ ਅਤੇ ਵਿਲਾਇਤਾਂ ਨੂੰ ਬਹੁ ਜਾਯਾ ਕਰੇਗੀ, ਅਤੇ ਇਸ ਬੁਪਾਰ ਨਾਲ ਇੱਥੇ ਦੇ ਧੂ ਅਤੇ ਰੌਨਕ ਦਾ ਵਾਧਾ ਹੋਇਗਾ।
ਅਟਕਲੋਂ ਕੋਈ ਬਾਰਾਂ ਹਜ਼ਾਰ ਪ੍ਰਕਾਰ ਦੇ ਪਤੇਰੇ ਅਤੇ ਭੰਬੀਰੀਆਂ ਹਨ, ਸਾਰੇ ਪੱਟ ਦੇ ਕੀੜੇ ਵਾਕਰ ਤ੍ਰੈ ਰੂਪ ਵਟਾਉਂਦੇ ਹਨ, ਜਾਂ ਖੰਭ ਉੱਗਦੇ ਹਨ, ਤਾਂ ਇਨ੍ਹਾਂ ਦੇ ਚਾਰ ਪਰ ਹੁੰਦੇ ਹਨ, ਉਨ੍ਹਾਂ ਦੇ ਉੱਪਰ ਖਪਰੈਲ ਦੀ ਫੱਟੀਆਂ ਦੀ ਤਰਾਂ ਇਕ ਦੂਜੇ ਦੇ ਉੱਪਰ ਨਿੱਕੇ ਨਿੱਝੇ ਛਿੱਲੜ ਛਾਏ ਹੋਏ ਹੁੰਦੇ ਹਨ। ਜੇ ਪਤੰਗੇ ਯਾ ਭੰਬੀਰੀ ਦੇ ਖੰਭ ਪਕੜੋ ਤਾਂ ਉਹੋ ਨਿੱਕੇ ਨਿੱਕੇ ਛਿੱਲੜ ਚੂਹੰਡੇ ਵਿੱਚ ਲੱਗ ਜਾਣਗੇ, ਅਤੇ ਅਜੇਹੇ ਦਿੱਸਣਗੇ, ਕਿ ਜਿੱਕੁਰ ਰੰਗਿਆ ਹੋਇਆ ਘੱਟਾ ਹੁੰਦਾ ਹੈ। ਇਨ੍ਹਾਂ ਵਿੱਚੋਂ ਅਨੇਕ ਕੀੜੇ ਅਜੇਹੇ ਹਨ, ਕਿ ਜੋ ਪੱਟ ਦੇ ਕੀੜੇ ਵਾਕਰ ਟੂਟੀ ਬਣਾਉਂਦੇ ਹਨ, ਪਰ ਸਾਡੇ ਕੰਮ ਦੇ ਘੱਟ ਹੀ ਹੁੰਦੇ ਹਨ। ਕਈ ਵੱਡਾ ਹਾਣ ਕਰਦੇ ਹਨ, ਉਂਨੀ ਕੱਪੜਿਆਂ ਅਤੇ ਪੋਸਤੀਨਾਂ ਵਿਖੇ ਆਂਡੇ ਦੇ ਦਿੰਦੇ ਹਨ। ਜਾਂ ਕ੍ਰਿਮ ਆਂਡੇ ਵਿੱਚੋਂ ਨਿਕਲਦਾ ਹੈ,ਤਾਂ ਓਸੇ ਉਂਨ ਯਾ ਸੰਬੂਰ ਨੂੰ ਖਾਂਦਾ ਹੈ, ਓਸੇ ਦਾ ਨਿੱਕਾ ਜਿਹਾ ਘਰ ਬਨਾ ਲੈਂਦਾ ਹੈ ਇੱਕ ਪਾਸਿਓਂ ਉਸਦਾ ਮੂੰਹ ਖੁੱਲਾ ਰੱਖਦਾ ਹੈ ਅਤੇ