ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੧ )

ਉੱਨਾਂ ਚਿਰ ਉਸ ਵਿਖੇ ਰਹਿੰਦਾ ਹੈ, ਕਿ ਜਦ ਤਕ ਕਿਸਲਿਸ[1] ਹੋਣ ਦਾ ਵੇਲਾ ਨਾ ਆ ਜਾਏ। ਢੇਰ ਪ੍ਰਕਾਰ ਦੀਆਂ ਅਜੇਹੀਆਂ ਭੰਬੀਰੀਆਂ ਹਨ, ਕਿ ਜਿਨ੍ਹਾਂ ਕ੍ਰਿਮ ਬੂਟਿਆਂ ਦਾ ਵੱਡਾ ਹਾਨ ਕਰਦੇ ਹਨ। ਕਈ ਭੰਬੀਆਂ ਸਭਿਆਰ ਸੁੰਦਰ ਹੋ ਜਾਂਦੀਆਂ ਹਨ, ਉਨ੍ਹਾਂ ਦਿਆਂ ਪਰਾਂ ਵਿਖੇ ਭਾਂਤ ਭਾਂਤ ਦੇ ਰੰਗ ਚਮਕਦੇ ਹਨ, ਅਤੇ ਇਹ ਸਭ ਉਨ੍ਹਾਂ ਹੀ ਨਿੱਕੀਆਂ ਨਿੱਕਿਆਂ ਛਿਲੜਾਂ ਦੀ ਬਦੌਲਤ ਹਨ। ਫੁੱਲਾਂ ਪੁਰ ਏਹ ਉੱਡਦੀਆਂ ਫਿਰਦੀਆਂ ਹਨ ਅਤੇ ਲੰਮੀਆਂ ਲੰਮੀਆਂ ਸੁਹਲ ਸੰਡਾਂ ਨਾਲ ਉਨ੍ਹਾਂ ਦਾ ਰਸ ਚੁੰਘਦੀਆਂ ਹਨ,ਪਰ ਅਰਮਾਨ ਇਹ ਹੈ,ਕਿ ਜੀਉਂਦੀਆਂ ਬਹੁਤ ਥੋੜਾ ਚਿਰ ਹਨ, ਥੋੜੇ ਦਿਨ ਹੀ ਜੀਵਨ ਦਾ ਸੁਆਦ ਚੱਖਦੀਆਂ ਹਨ, ਅਤੇ ਮਰ ਜਾਂਦੀਆਂ ਹਨ॥

——— ——— ———

ਮਧੁਮੱਖੀ

ਇਹ ਵੇਖਣ ਵਿੱਚ ਕਹੀ ਨਿਕੰਮੀ ਅਤੇ ਨਿੱਕੀ ਜੇਹੀ ਹੈ, ਭੂਰੇ ਰੰਗ ਦਾ ਸਿੱਧਾ ਪੱਧਰਾਂ ਵਸਤ੍ਰ ਪਹਨਿਆ ਹੈ,


  1. ਇਹ ਸ਼ਬਦ ਅੰਗ੍ਰੇਜ਼ੀ ਹੈ, ਅਤੇ ਇਹ ਪੱਟ ਦੇ ਕੀੜੇ ਦੀ ਇਕ ਅਵਸਥਾ ਦਾ ਨਾਉਂ ਹੈ।