ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/126

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੩ )

ਲੱਤਾਂ ਹੁੰਦੀਆਂ ਹਨ ਅਤੇ ਹਰ ਲੱਤ ਦੇ ਸਿਰੇ ਰ ਕਹੀਨ ਮਹੀਨ ਕੁੰਡੀਆਂ ਹੁੰਦੀਆਂ ਹਨ। ਇਨ੍ਹਾਂ ਹੀ ਨਾਲ ਆਪਣੇ ਘਰਦੇ ਛੱਤ ਉੱਤੇ ਟਰਦੀਆਂ ਫਿਰਦੀਆਂ ਹਨ, ਅਤੇ ਆਪੋ ਵਿੱਚੀਂ ਐਉਂ ਲਮਕ ਜਾਂਦੀਆਂ ਹਨ, ਕਿ ਉੱਪਰਲੀ ਦੀ ਪਿਛਲੀ ਲੱਤ ਦੀ ਕੁੰਡੀ, ਹੇਠਲੀ ਦ ਅਗਲੇ ਪੈਰ ਦੇ ਕੁੰਡੀ ਵਿਖੇ ਅਟਕ ਜਾਂਦੀ ਹੈ। ਇਨ੍ਹਾਂ ਦੇ ਸਿਰ ਉੱਪਰ ਦੋ ਮਹੀਨ ਮਹੀਨ ਟਾਹਣੀਆਂ ਜੇਹੀਆਂ ਅੱਗੇ ਵੱਲ ਵਧੀਆਂ ਹੁੰਦੀਆਂ ਹਨ, ਕਿ ਜਿਨ੍ਹਾਂ ਨਾਲ ਵਸਤਾਂ ਨੂੰ ਟੋਹ ਲੈਂਦੀਆਂ ਹਨ, ਉਨ੍ਹਾਂ ਦੇ ਸਹਾਰੇ ਨਾਲ ਅਨ੍ਹੇਰੇ ਵਿਖੇ ਕੰਮ ਕਰਦੀਆਂ ਹਨ, ਉਨ੍ਹਾਂ ਹੀ ਦੇ ਨਾਲ ਕਿਸੇ ਤਰ੍ਹਾਂ ਘਰ ਦੇ ਕੰਮ ਕਾਜ ਦੀ ਖ਼ਬਰ ਇਕ ਦੂਜੀ ਨੂੰ ਪੁਚਾਉਂਦੀਆਂ ਹਨ। ਲੋਕਾਂ ਦਾ ਇਹ ਬੀ ਸਿਧਾਂਤ ਹੈ, ਕਿ ਓਹੀਓ ਟਾਹਣੀਆਂ ਕੰਨਾਂ ਦਾ ਕੰਮ ਬੀ ਦਿੰਦੀਆਂ ਹਨ, ਅਤੇ ਉਨਾਂ ਹੀ ਨਾਲ ਓਹ ਬੋਲ ਸੁਣਦੀਆਂ ਹਨ, ਦੋਹੀਂ ਪਾਸੀਂ ਦੋ ਦੋ ਖੰਭ ਬੀ ਹੁੰਦੇ ਹਨ, ਇਹ ਇੱਕ ਮਹੀਨ ਨਿਰਮਲ ਝਿੱਲੀ ਹੁੰਦੀ ਹੈ, ਜੋ ਇੱਕ ਨਿੱਗਰ ਵਸਤ ਪੁਰ ਮੜ੍ਹੀ ਹੋਈ ਹੁੰਦੀ ਹੈ, ਅੱਗੇ ਨੂੰ ਦੋ ਵੱਡੀਆਂ ਵੱਡੀਆਂ, ਅਤੇ ਸਿਰ ਦੇ ਉੱਪਰ ਤ੍ਰੈ ਨਿੱਕੀਆਂ ਨਿੱਕੀਆਂ ਅੱਖੀਆਂ ਹਨ, ਛਾਤੀ ਅਤੇ ਢਿੱਡ ਅਤੇ ਲੱਤਾਂ ਪੁਰ ਵਾਲ ਹੁੰਦੇ