ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/127

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੪ )

ਹਨ, ਹੇਠਲਾ ਬੁੱਲ ਲੰਮਾਂ ਹੋਣ ਤੇ ਇੱਕ ਸੁੰਡ ਜੇਹੀ ਬਣ ਜਾਂਦੀ ਹੈ, ਉਸ ਪੁਰ ਬੀ ਮਹੀਨ ਮਹੀਨ ਵਾਲ ਹੁੰਦੇ ਹਨ, ਮੱਖੀਆਂ ਜੋ ਫੁੱਲਾਂ ਪੁਰ ਉੱਡਦੀਆਂ ਫਿਰਦੀਆਂ ਹਨ, ਇੱਸੇ ਨਾਲ ਰਸ ਚੁੰਘ ਲੈਂਦੀਆਂ ਹਨ, ਇਹੋ ਰਸ ਸ਼ਹਦ ਯਾ ਮਧੁ ਹੈ। ਜਿੰਨਾਂ ਮਾਖਿਓ ਚੁਪਦੀਆਂ ਹਨ, ਸਾਰਾ ਨਹੀਂ ਖਾ ਲੈਂਦੀਆਂ, ਇਨ੍ਹਾਂ ਦੇ ਢਿੱਡ ਵਾਲੇ ਭਾਗ ਵਿਖੇ ਇੱਕ ਨਿੱਕੀ ਜੇਹੀ ਥੈਲੀ ਹੁੰਦੀ ਹੈ, ਉਸ ਵਿਖੇ ਕੁਝ ਰੱਖਕੇ ਘਰ ਨੂੰ ਲੈ ਆਉਂਦੀਆਂ ਹਨ। ਕੰਮ ਵਾਲੀਆਂ ਦੀਆਂ ਪਿਛਲੀਆਂ ਲੱਤਾਂ ਵਿਖੇ ਬਾਹਰ ਦੀ ਵੱਲ ਨੂੰ ਦੋ ਖ਼ਾਨੇ ਹੁੰਦੇ ਹਨ, ਜਾਂ ਫੁੱਲਾਂ ਪੁਰ ਬਹਿੰਦੀਆਂ ਹਨ, ਤਾਂ ਮਹੀਨ ਮਹੀਨ ਪਰਾਗ ਜੋ ਫੁੱਲਾਂ ਵਿਖੇ ਹੁੰਦੀ ਹੈ, ਇਨ੍ਹਾਂ ਦੀ ਛਾਤੀ ਢਿੱਡ ਅਤੇ ਲੱਤਾਂ ਦਿਆਂ ਵਾਲਾਂ ਨੂੰ ਚੰਬੜ ਜਾਂਦੀ ਹੈ, ਓਹ ਇਨ੍ਹਾਂ ਵਿੱਚੋਂ ਪਰਾਗ ਸਮੇਟਦੀਆਂ ਹਨ, ਅਤੇ ਓਨ੍ਹਾਂ ਦੋਹਾਂ ਖ਼ਾਨਿਆਂ ਵਿੱਚ ਭਰਕੇ ਘਰ ਨੂੰ ਲੈ ਆਉਂਦੀਆਂ ਹਨ। ਰਾਣੀ ਅਤੇ ਮਖੱਟੂਆਂ ਦੀਆਂ ਲੱਤਾਂ ਵਿਖੇ ਇਹ ਖਾਨੇ ਨਹੀਂ ਹੁੰਦੇ। ਰਾਣੀ ਅਤੇ ਕੰਮ ਵਾਲੀਆਂ ਦੇ ਢਿੱਡ ਦੇ ਸਾਰੇ ਪੁਰ ਇੱਕ ਡੰਗ ਹੁੰਦਾ ਹੈ, ਡੰਗ ਕੀ ਹੁੰਦਾ ਹੈ, ਦੋ ਬਰਛੀਆਂ ਜੇਹੀਆਂ ਹੁੰਦੀਆਂ ਹਨ, ਵਾਲ ਨਾਲੋਂ ਬੀ ਮਹੀਨ, ਇਨ੍ਹਾਂ ਦੋਹਾਂ ਵਿਖੇ ਬਾਹਰ ਦੀ ਵੱਲ