ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੫ )

ਨੂੰ ਏਧਰ ਓਧਰ ਨੋਕਾਂ ਦੇ ਕੋਲ ਇੱਕ ਦੂਜੀ ਨੋਕ ਪਛਾਹਾਂ ਨੂੰ ਉਠੀ ਹੋਈ ਹੁੰਦੀ ਹੈ, ਜਿੱਕੁਰ ਮੱਛੀਆਂ ਫੜਨ ਵਾਲੀਆਂ ਕੁੰਡੀਆਂ ਵਿਖੇ, ਅਤੇ ਅਜੇਹੀਆਂ ਮਹੀਨ, ਕਿ ਦੂਰਬੀਨ ਬਿਨਾਂ ਦਿਸਦੀਆਂ ਹੀ ਨਹੀਂ। ਏਹ ਬਰਛੀਆਂ ਗਾਤਰੇ ਵਿੱਚ ਹੁੰਦੀਆਂ ਹਨ, ਉਹ ਵਹੁ ਇਹਦੀ ਥੈਲੀ ਨਾਲ ਮਿਲਿਆ ਹੋਇਆ ਹੁੰਦਾ ਹੈ, ਜੋ ਇਸਦੇ ਢਿੱਡ ਵਾਲੇ ਭਾਗ ਵਿੱਚ ਹੁੰਦੀ ਹੈ। ਜਾਂ ਵੈਰੀ ਪੁਰ ਹੱਲਾ ਕਰਦੀਆਂ ਹਨ, ਤਾਂ ਗਾਤਰੇ ਨੂੰ ਦੇਹ ਵਿਖੇ ਚੋਭਦੀਆਂ ਹਨ, ਥੈਲੀ ਵਿੱਚੋਂ ਵਿਹੁ ਨਿਕਲ ਕੇ ਘਾਉ ਵਿੱਚ ਦੌੜ ਜਾਂਦਾ ਹੈ, ਬਰਛੀ ਦੀਆਂ ਨੋਕਾਂ ਘਾਉ ਨੂੰ ਵਧੇਰੇ ਡੂੰਘਾ ਕਰ ਦਿੰਦੀਆਂ ਹਨ। ਮਖੱਟੂਆਂਦੇ ਏਹ ਡੰਗ ਨਹੀਂ ਹੁੰਦੇ॥
ਕੰਮ ਵਾਲੀਆਂ ਅਤੇ ਮਖੱਟੂ ਦੋਹਾਂ ਕੋਲੋਂ ਰਾਣੀ ਵੱਡੀ ਹੁੰਦੀ ਹੈ, ਅਤੇ ਸਾਰੇ ਆਂਡੇ ਇਹੋ ਦਿੰਦੀ ਹੈ। ਕੰਮ ਵਾਲੀਆਂ ਬਹੁਤ ਸਾਰੇ ਨਿੱਕੇ ਨਿੱਕੇ ਖਾੱਨੇ ਬਣਾ ਛੱਡਦੀਆਂ ਹਨ, ਉਨ੍ਹਾਂ ਹੀ ਵਿੱਚ ਬੱਚੇ ਨਿਕਲਦੇ ਹਨ। ਜਾਂ ਰਾਣੀ ਆਂਡੇ ਦਿੰਦੀ ਹੈ, ਤਾਂ ਬਾਰਾਂਕੁ ਕੰਮ ਵਾਲੀਆਂ ਬਾਡੀਗਾਰਡ[1] ਵਾਕਰ ਉਸਦੇ ਨਾਲ ਰਹਿੰਦੀਆਂ ਹਨ। ਰਾਣੀ ਹਰ ਖ਼ਾਨੇ ਵਿੱਚ ਇੱਕ ਇੱਕ ਆਂਡਾ ਦਿੰਦੀ ਫਿਰਦੀ ਹੈ,


  1. ਰਖਵਾਲਿਆਂ