ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੬ )

ਏਹ ਸਿਪਾਹੀ ਇਸ ਹਾਲ ਵਿੱਚ ਉਸ ਨੂੰ ਥੋੜੇ ਥੋੜੇ ਚਿਰ ਮਗਰੋਂ ਮਾਖਿਓਂ ਖਵਾਉਂਦੇ ਹਨ। ਇਹਦਿਆਂ ਆਂਡਿਆਂ ਦੀ ਗਿਣਤੀ ਰੁੱਤ ਪੁਰ ਹੈ, ਕਿਸੇ ਰੁੱਤ ਵਿਖੇ ਘੱਟ ਹੁੰਦੇ ਹਨ, ਕਿਸੇ ਵਿਖੇ ਵੱਧ, ਪਰ ਬਾਹਲੇ ਦੋ ਤ੍ਰੈ ਸੌ ਆਂਡੇ ਰੋਜ਼ ਦਿੰਦੀ ਹੈ ਅਤੇ ਕਦੇ ੨ ਇਸ ਕੋਲੋਂ ਬੀ ਵਧੀਕ॥
ਤਿੰਨਾਂ ਦਿਨਾਂ ਦੇ ਅੰਦਰ ਆਂਡੇ ਤਿੜਕ ਕੇ ਬੱਚੇ ਨਿਕਲ ਆਉਂਦੇ ਹਨ, ਬਹੁਤ ਹੀ ਨਿੱਕੇ ਨਿੱਕੇ ਚਿੱਟੇ ਕਿਰਮ ਹੁੰਦੇ ਹਨ, ਇਨ੍ਹਾਂ ਦੀਆਂ ਲੱਤਾਂ ਮੁੱਛਾਂ ਨਹੀਂ ਹੁੰਦੀਆ ਪਲੇਸਣੀ[1] ਮਾਰ ਆਪਣੇ ਖਾਂਨੇ ਵਿੱਚ ਪਏ ਰਹਿੰਦੇ ਹਨ। ਕੰਮ ਵਾਲੀਆਂ ਉਹੋ ਫੁੱਲਾਂ ਦੀ ਪਰਾਗ ਅਤੇ ਮਧੁ ਲੈਕੇ ਪਾਨੀ ਵਿਖੇ ਰਲਾਉਂਦੀਆਂ ਹਨ, ਅਤੋਂ ਪੰਜਾਂ ਦਿਨਾਂ ਤਕ ਉਨ੍ਹਾਂ ਨੂੰ ਚਟਾਉਂਦੀਆਂ ਹਨ। ਐਨੇ ਚਿਰ ਨੂੰ ਐਨੀਆਂ ਵਧ ਜਾਂਦੀਆਂ ਹਨ, ਕਿ ਖ਼ਾਨਿਆਂ ਵਿੱਚ ਬਹੁਤ ਥੋੜੀ ਥਾਂ ਰਹਿ ਜਾਂਦੀ ਹੈ। ਫੇਰ ਕੰਮ ਵਾਲੀਆਂ ਇਨ੍ਹਾਂ ਖ਼ਾਨਿਆਂ ਦਿਆਂ ਮੁੰਹਾਂ ਨੂੰ ਬਾਹਰੋਂ ਬੰਦ ਕਰ ਦਿੰਦੀਆਂ ਹਨ, ਉਹ ਅੰਦਰੋਂ ਅੰਦਰ ਪੱਟ ਦੇ ਕੀੜੇ ਦੀ ਤਰਾਂ ਟੂਟੀ ਬਣਾਉਂਦੇ ਹਨ, ਅਤੇ ਇਸੇ ਪ੍ਰਕਾਰ ਦੂਜਾ ਪਵਟਾਕੇ ਮੁਰਦੇ ਜੇਹੇ ਹੋ ਜਾਂਦੇ ਹਨ। ਜਦ ਮੱਖੀਆਂ


  1. ਕੁੰਡਲੀ।