ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/13

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੭ )

ਸ਼ੀਂਹ ਹਿੰਦੁਸਤਾਨ ਦਿਆਂ ਜੰਗਲਾਂ, ਬਣਾਂ ਅਤੇ ਛੋਟਿਆਂ ਛੋਟਿਆਂ ਪਹਾੜਾਂ ਵਿਖੇ ਹੁੰਦੇ ਹਨ,ਅਤੇ ਬਾਹਲੇ ਸੰਘਣੀਆਂ ਝਾੜੀਆਂ ਵਿਖੇ ਰਹਿੰਦੇ ਹਨ, ਯਾ ਲੰਮੇ ਲੰਮੇ ਘਾ ਵਿਖੇ, ਯਾ ਨਦੀ ਦੇ ਕੰਢੇ ਝਾੜੀਆਂ, ਬੂਟਿਆਂ ਵਿਖੇ,ਕਈ ਵਾਰ ਪੁਰਾਣਿਆਂ ਮੰਦਰਾਂ ਪੁਰ, ਯਾ ਖੋਲਿਆਂ ਦੀਆਂ ਕੰਧਾਂ ਪੁਰ ਤ੍ਰੈ ਚਾਰ ਇਕੱਠੇ ਪਏ ਹੋਏ ਵਿਖਾਲੀ ਦਿੰਦੇ ਹਨ, ਐਉਂ ਤਾਂ ਏਸ਼ੀਆ ਦਿਆਂ ਹੋਰਨਾਂ ਦੇੇਸਾਂ ਵਿਖੇ ਬੀ ਸ਼ੀਂਹ ਹੁੰਦੇ ਹਨ, ਪਰ ਹਿੰਦੁਸਤਾਨ ਵਿਖੇ ਸਭਨਾਂ ਥਾਵਾਂ ਤੋਂ ਵਧੀਕ ਹਨ॥
ਸ਼ੀਂਹਣੀ ਇੱਕ ਸੂਏ ਵਿਖੇ ਦੋ ਤੇ ਚਾਰ ਤਕ ਬੱਚੇਂ ਦਿੰਦੀ ਹੈ, ਅਤੇ ਜੰਗਲਾਂ ਵਿਖੇ ਬਾਹਲੀ ਅਜੇਹੀ ਥਾਂ ਜਣਦੀ ਹੈ, ਜਿੱਥੇ ਝਾੜੀਆਂ ਦਾ ਝੱਲ ਸੰਘਣਾ ਹੋਏ। ਬੱਚੇ ਜਦ ਤਕ ਆਪ ਸ਼ਿਕਾਰ ਨਹੀਂ ਕਰ ਸਕਦੇ,ਮਾਂ ਦੇ ਨਾਲ ਰਹਿੰਦੇ ਹਨ। ਇਹ ਬੱਚਿਆਂ ਨਾਲ ਬਹੁਤ ਹਿਤ ਕਰਦੀ ਹੈ, ਇਸਦਾ ਬੱਚਾ ਕੋਈ ਚਾ ਲੈਜਾਏ,ਤਾਂ ਤ੍ਰੈ ਚਾਰ ਰਾਤਾਂ ਲਗਾਤਾਰ ਉੱਥੇ ਹੀ ਇਧਰ ਉਧਰ ਪਈ ਰਹਿੰਦੀ ਹੈ, ਅਤੇ ਕ੍ਰੋਧ ਨਾਲ ਅੜਾਉਂਦੀ ਰਹਿੰਦੀ ਹੈ॥
ਇਕ ਸਾਹਿਬ ਦਿਆਂ ਚਾਕਰਾਂ ਨੂੰ ਝੱਲ ਵਿਖੇ ਸ਼ੀਂਹ ਦੇ ਚਾਰ ਬੱਚੇ ਮਿਲ ਗਏ,ਓਹ ਉਨ੍ਹਾਂ ਵਿੱਚੋਂ ਦੋ ਲੈ