ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/130

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੭ )

ਬਣ ਜਾਂਦੇ ਹਨ, ਤਾਂ ਟੂਟੀ ਨੂੰ ਭੰਨ ਕੇ ਬਾਹਰ ਨਿਕਲ ਆਉਂਦੇ ਹਨ। ਕੰਮ ਵਾਲੀਆਂ ਇਨ੍ਹਾਂ ਦੀ ਵੱਡੀ ਆਉ ਭਗਤ ਕਰਦੀਆਂ ਹਨ, ਅਤੇ ਭੋਜਨ ਪੁਚਾਉਂਦੀਆਂ ਹਨ॥
ਮਖੱਟੂਆਂ ਲਈ ਜੋ ਖ਼ਾਨੇ ਬਣਦੇ ਹਨ, ਕੰਮ ਵਾਲੀਆਂ ਦਿਆਂ ਖ਼ਾੱਨਿਆਂ ਕੋਲੋਂ ਵੱਡੇ ਹੁੰਦੇ ਹਨ, ਰਾਣੀ ਅਜੇਹੀ ਸੁਚੱਜੀ ਹੈ ਕਿ ਮਖੱਟੂਆਂ ਦੇ ਆਂਡੇ ਉਨ੍ਹਾਂ ਦਿਆਂ ਹੀ ਖਾੱਨਿਆਂ ਵਿੱਚ ਦਿੰਦੀ ਹੈ, ਅਤੇ ਕੰਮ ਵਾਲੀਆਂ ਦੇ ਆਂਡੇ ਕੰਮ ਵਾਲੀਆਂ ਦਿਆਂ ਖ਼ਾੱਨਿਆਂ ਵਿੱਚ। ਕੰਮ ਵਾਲੀਆਂ ਜੋ ਖ਼ਾੱਨੇ ਰਾਣੀਆਂ ਮੱਖੀਆਂ ਲਈ ਬਨਾਉਂਦੀਆਂ ਹਨ ਓਹ ਹੋਰਨਾਂ ਖ਼ਾੱਨਿਆਂ ਕੋਲੋਂ ਬਹੁਤ ਹੀ ਵੱਡੇ ਬਨਾਉਂਦੀਆਂ ਹਨ, ਪਰ ਜਿਨ੍ਹਾਂ ਆਂਡਿਆਂ ਵਿੱਚੋਂ ਰਾਣੀਆਂ ਅਤੇ ਕੰਮ ਵਾਲੀਆਂ ਜੰਮਦੀਆਂ ਹਨ, ਉਹ ਇੱਕੋ ਤਰ੍ਹਾਂ ਦੇ ਹੁੰਦੇ ਹਨ, ਬੱਚਆਂ ਦਾ ਰਾਣੀ ਹੋਣਾ, ਯਾ ਕੰਮ ਵਾਲੀ ਹੋਣਾ ਉਨ੍ਹਾਂ ਦੇ ਖ਼ਾੱਨੇ ਪੁਰ ਹੈ। ਦੇਖ ਕੇ ਹੀ ਅਦਭੁਤ ਲੀਲਾ ਹੈ, ਕਿ ਜਦ ਕਿਸੇ ਕਾਰਣ ਰਾਣੀ ਨਾ ਰਹੇ, ਤਾਂ ਕਦੇ ਕਦੇ ਕੰਮ ਵਾਲੀਆਂ ਤਿੰਨਾਂ ਘਰਾਂ ਨੂੰ ਤੋੜਕੇ ਇੱਕ ਵਡਾ ਘਰ ਬਣਾ ਲੇਦੀਆਂ ਹਨ, ਦੋਹਾਂ ਖ਼ਾੱਨਿਆਂ ਵਿੱਚ ਜੋ ਨਿੱਕੇ ਨਿੱਕੇ ਕਿਰਮ ਪਏ ਹੁੰਦੇ ਹਨ, ਉਨ੍ਹਾਂ ਨੂੰ ਕੱਢ ਕੇ ਸਿੱਟ ਪਾਉਂਦੀਆਂ ਹਨ, ਅਤੇ ਤਾਜੇ ਲਈ ਰਾਜਸ਼ਾਹੀ ਭੋਜਨ