ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/131

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੮ )

ਲਿਆਉਣੇ ਲਾ ਦਿੰਦੀਆਂ ਹਨ, ਵੱਡੀ ਹੋ ਕੇ ਉਹੋ ਰਾਣੀ ਬਣ ਜਾਂਦੀ ਹੈ।
ਇੱਕ ਘਰ ਵਿੱਚ ਦੋ ਰਾਣੀਆਂ ਨਹੀਂ ਰਹਿ ਸਕਦੀਆਂ, ਜੇ ਕਿਤੇ ਕਿਸੇ ਤਰ੍ਹਾਂ ਮਿਲ ਵੀ ਜਾਣ, ਤਾਂ ਦੋਹਾਂ ਵਿੱਚ ਅਜੇਹਾ ਕਠਿਨ ਯੁੱਧ ਹੁੰਦਾ ਹੈ ਕਿ ਇੱਕ ਮਰ ਜਾਂਦੀ ਹੈ, ਅਤੇ ਜੇ ਰਾਣੀ ਦਾ ਵੱਸ ਚੱਲੇ ਤਾਂ ਜਿਨ੍ਹਾਂ ਖ਼ਾਨਿਆਂ ਵਿੱਚ ਬੱਚੀਆਂ ਰਾਣੀਆਂ ਪਲ ਰਹੀਆਂ ਹਨ, ਉਨ੍ਹਾਂ ਨੂੰ ਧਿੰਗੋਜ਼ੋਰੀ ਭੰਨ ਸਿੱਟੇ, ਅਤੇ ਡੰਗ ਮਾਰ ਮਾਰਕੇ ਉਨ੍ਹਾਂ ਨੂੰ ਮਾਰ ਸੁੱਟੇ, ਪਰ ਕੰਮ ਵਾਲੀਆਂ ਅਜੇਹਾ ਨਹੀਂ ਕਰਨ ਦਿੰਦੀਆਂ। ਜਦ ਘਰ ਵਿਖੇ ਮੱਖੀਆਂ ਢੇਰ ਹੋ ਜਾਂਦੀਆਂ ਹਨ, ਅਤੇ ਇਨ੍ਹਾਂ ਵਿੱਚ ਕੋਈ ਨਵੀਂ ਰਾਣੀ ਬੀ ਆਪਣੇ ਖ਼ਾੱਨੇ ਵਿੱਚੋਂ ਨਿਕਲਨ ਪੁਰ ਹੁੰਦੀ ਹੈ, ਤਾਂ ਬਹੁਤ ਸਾਰੀਆਂ ਕੰਮ ਵਾਲੀਆਂ ਆਕੇ ਅੱਗੋਂ ਪੁਰਾਣੀ ਰਾਣੀ ਨੂੰ ਘੇਰ ਲੈਂਦੀਆਂ ਹਨ, ਅਤੇ ਉਹ ਨੂੰ ਨਵੀਂ ਰਾਣੀ ਪੁਰ ਪੈਣ ਨਹੀਂ ਦਿੰਦੀਆਂ। ਪੁਰਾਣੀ ਰਾਣੀ ਘਾਬਰ ਕੇ ਤੜਫੜਾਉਂਦੀ ਹੈ, ਅਤੇ ਓੜਕ ਨੂੰ ਉੱਡ ਜਾਂਦੀ ਹੈ, ਉਸ ਦੇ ਨਾਲ ਹੋਰ ਢੇਰ ਮੱਖੀਆਂ ਇੱਕ ਜੱਥਾ ਬੰਨ੍ਹਦੀਆਂ ਹਨ, ਅਤੇ ਇਕੱਠੀਆਂ ਉੱਡ ਜਾਂਦੀਆਂ ਹਨ, ਜੋ ਕਿਤੇ ਜਾਕੇ ਨਵੀਂ ਵਾਸੀ ਪਾਉਣ। ਜੋ ਮੱਖੀਆਂ ਪੁਰਾਣੇ