ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/132

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੦੯ )

ਵਤਨ ਵਿਖੇ ਰਹਿ ਜਾਂਦੀਆਂ ਹਨ, ਓਹ ਇੱਥੇ ਨਵ ਰਾਣੀ ਨੂੰ ਰਾਜ ਸਿੰਘਾਸਣ ਪੁਰ ਬਹਾਲਦੀਆਂ ਹਨ, ਸਾਲ ਵਿਖੇ ਦੋ ਦੋ ਤ੍ਰੈ ਤ੍ਰੈ ਦਲ ਨਿਕਲ ਜਾਂਦੇ ਹਨ। ਰਾਣੀਆਂ ਬਾਹਲਾ ਤ੍ਰੈ ਵਰ੍ਹਿਆਂ ਤੇ ਵਧੀਕ ਜੀਉਂਦੀਆਂ ਹਨ॥
ਮਖੱਟੂ ਸਭਿਆਰ ਘਾਉਲੀ[1] ਹੁੰਦੇ ਹਨ, ਕੰਮ ਮੁੱਢਾਂ ਨਹੀਂ ਕਰਦੇ, ਖਾਂਦੇ ਢੇਰ ਹਨ। ਸਾਲ ਭਰ ਵਿਖੇ ਇੱਕ ਵਾਰ ਜਿੱਨੇ ਮਖੱਟੂ ਹੁੰਦੇ ਹਨ, ਕੰਮ ਵਾਲੀਆਂ ਉਨ੍ਹਾਂ ਨੂੰ ਕੱਢਕੇ ਮਾਰ ਸੁੱਟਦੀਆਂ ਹਨ॥
ਕੰਮ ਵਾਲੀਆਂ ਘਰ ਦਾ ਸਾਰਾ ਕੰਮ ਕਰਦੀਆਂ ਹਨ,ਖਾੱਨੇ ਬਣਾਉਂਦੀਆਂ ਹਨ, ਮਾਖਿਓਂ ਲਿਆ ਇਕੱਠਾ ਕਰਦੀਆਂ ਹਨ, ਰਾਣੀ ਦੀ ਚੌਕੀ ਅਤੇ ਟਹਿਲ ਵਿੱਚ ਰੁਝੀਆਂ ਰਹਿੰਦੀਆਂ ਹਨ, ਬੱਚਿਆਂ ਨੂੰ ਪਾਲਦੀਆਂ ਹਨ, ਮਖੱਟੂਆਂ ਨੂੰ ਮਾਰ ਸੁੱਟਦੀਆਂ ਹਨ, ਘਰ ਦੀ ਰਾਖੀ ਕਰਦੀਆਂ ਹਨ। ਇਨ੍ਹਾਂ ਦੇ ਖਾਂਨੇ ਮੋਮ ਦੇ ਹੁੰਦੇ ਹਨ, ਅਚਰਜ ਇਹ ਹੈ ਕਿ ਮੋਮ ਮਧੁ ਵਿੱਚੋਂ ਨਿਕਲਦਾ ਹੈ, ਅਤੇ ਕੰਮ ਵਾਲੀਆਂ ਦੇ ਢਿੱਡ ਵਿਖੇ ਤਿਆਰ ਹੁੰਦਾ ਹੈ। ਖ਼ਾੱਨੇ ਬਰਾਬਰ ਬਰਾਬਰ ਡਾਢੇ ਸੋਹਣੇ ਬਣਾਏ ਹੋਏ ਹੁੰਦੇ ਹਨ। ਤੁਹਾਨੂੰ ਚੇਤੇ ਹੈ? ਹਣੇ ਅਸੀਂ ਕਹਿ ਆਏ ਹਾਂ ਕਿ


  1. ਆਲਸੀ।