ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/133

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੦ )

ਇਨ੍ਹਾਂ ਵਿੱਚੋਂ ਹੀ ਕੇਈਆਂ ਦੇ ਬੱਚੇ ਨਿਕਲਦੇ ਹਨ ਅਤੇ ਬਾਕੀ ਦੀਆਂ ਬੱਚਿਆਂ ਲਈ ਭੋਜਨ ਅਤੇ ਖੰਭਾਂ ਵਾਲੀਆਂ ਮੱਖੀਆਂ ਲਈ ਮਧੁ ਇਕੱਠਾ ਕਰਦੀਆਂ ਹਨ। ਇਨਾਂ ਖ਼ਾੱਨਿਆਂ ਦੀ ਬੀੜ ਨੂੰ ਮਖੀਰ ਸੱਦਦੇ ਹਨ। ਇਹ ਮਖੀਰ ਖੱਖਰ ਦੀਆਂ ਛੱਤਾਂ ਨਾਲ ਲੱਗਿਆ ਹੋਇਆ ਹੁੰਦਾ ਹੈ, ਅਤੇ ਹਰ ਮਖੀਰ ਵਿਖੇ ਖ਼ਾੱਨਿਆਂ ਦੀਆਂ ਦੋ ਤਹਿਆਂ ਹੁੰਦੀਆਂ ਹਨ, ਕਿ ਇੱਕ ਦੀ ਪਿੱਠ ਦੂਜੀ ਦੀ ਪਿੱਠ ਨਾਲ ਜੁੜੀ ਹੋਈ ਹੁੰਦੀ ਹੈ। ਮਖੀਰ ਜਾਨੋ ਮੋਮ ਦਾ ਫੱਟ ਜਿਹਾ ਹੁੰਦਾ ਹੈ, ਜਿਸ ਵਿਖੇ ਛੇ ਨੁੱਕਰੇ ਖ਼ਾੱਨੇ ਦੋਹੀਂ ਵੱਲੋਂ ਉੱਕਰੇ ਹੋਏ ਹੁੰਦੇ ਹਨ। ਮੱਖੀਆਂ ਖੱਖਰ ਨੂੰ ਉੱਪਰੋਂ ਬਣਾਉਂਣ ਲੱਗਦੀਆਂ ਹਨ, ਫੇਰ ਨਾਲ ਨਾਲ ਮੋਮ ਚੜਾਉਂਦੀਆਂ ਜਾਂਦੀਆਂ ਹਨ, ਤੇ ਪੂਰੇ ਆਕਾਰ ਵਿਖੇ ਲੈ ਆਉਂਦੀਆਂ ਹਨ। ਏਹ ਚਤਰ ਕਾਰੀਗਰਨੀਆਂ ਅਜੇਹੀ ਛੇਤੀ ਕੰਮ ਕਰਦੀਆਂ ਹਨ, ਕਿ ਕਦੇ ਕਦੇ ਮਖੀਰ ਚੌਦਾ ਇੰਚ ਲੰਮਾਂ ਅਤੇ ਸੱਤ ਇੰਚਾਂ ਚੌੜਾ ਜਿਸ ਵਿਖੇ ਚਾਰ ਸਹੱਸ੍ਰ ਖਾਨੇ ਸੇ, ਇੱਕ ਦਿਨ ਰਾਤ ਵਿਖੇ ਬਣਾ ਲਿਆ ਹੈ। ਇੱਕ ਇੱਕ ਘਰ ਵਿਖੇ ਕਈ ਕਈ ਮਖੀਰ ਛੱਤਾਂ ਨਾਲ ਲਮਕਦੇ ਹੁੰਦੇ ਹਨ। ਅਰਮਾਣ ਇਹ ਹੈ, ਕਿ ਕੰਮ ਵਾਲੀਆਂ ਦੀ ਉਮਰ ਬਹੁਤ ਨਹੀਂ ਹੁੰਦੀ, ਵਿਚਾਰੀਆਂ