ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/135

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੨ )

ਰਕੇਬੀ ਦੇ ਵਿਚਕਾਰ ਆਉਣ ਜਾਣ ਲਈ ਇੱਕ ਮਹੀਨ ਨਿੱਕਾ ਜਿੱਨਾ ਗੋਲ ਛੇਕ ਰਖਦੇ ਹਨ। ਬਾਹਲਾ ਬਰਖਾ ਕਾਲ ਤੇ ਥੋੜਾ ਚਿਰ ਮਗਰੋਂ ਮਖੀਰ ਚੋ ਲੈਂਦੇ ਹਨ। ਇੱਕ ਦਿਨ ਸਾਈਂ ਆਉਂਦਾ ਹੈ, ਇਨ੍ਹਾਂ ਦੇ ਘਰ ਦੇ ਦੋਵੇਂ ਬੂਹੇ ਖੋਲ੍ਹ ਦਿੰਦਾ ਹੈ, ਅਤੇ ਆਪਣੇ ਘਰ ਦੇ ਅੰਦ ਮਖੀਰ ਨੂੰ ਧੂੰਆਂ ਦਿੰਦਾ ਹੈ, ਮਖੀਰ ਉੱਤੇ ਮੱਖੀਆਂ ਦੇ ਦਲਾਂ ਦੇ ਦਲ ਬੈਠੇ ਹੁੰਦੇ ਹਨ, ਧੂੰਏ ਨਾਲ ਇਨ੍ਹਾਂ ਦੇ ਸਾਹ ਘੱਟਣ ਲੱਗਦੇ ਹਨ, ਬਾਹਰਲੀ ਵੱਲੋਂ ਨਿਕਲ ਨਿਕਲ ਕੇ ਉੱਡ ਜਾਂਦੀਆਂ ਹਨ। ਫੇਰ ਸਾਈਂ ਕੇਈ ਖੱਖਰਾਂ ਮਧੁ ਸਣੇ ਲੈਂਦਾ ਹੈ, ਬਾਕੀ ਮੱਖੀਆਂ ਲਈ ਛੱਡ ਦਿੰਦਾ ਹੈ, ਕਿ ਸਿਆਲੇ ਵਿੱਚ ਇਨ੍ਹਾਂ ਦੇ ਕੰਮ ਆਉਂਣ, ਕਿਉਂਕਿ ਇਸ ਰੁੱਤ ਵਿਖੇ ਉੱਥੇ ਫੁੱਲ ਮੁੱਢੋਂ ਨਹੀਂ ਹੁੰਦੇ॥
ਪਰਮੇਸੁਰ ਦੀ ਰਚਨਾ ਵਿਖੇ ਕੋਈ ਅਜੇਹੀ ਵਸਤੁ ਨਹੀਂ, ਕਿ ਜਿਸ ਨੂੰ ਧਯਾਨ ਨਾਲ ਵੇਖਣ ਤੇ ਉਸ ਵਿੱਚੋਂ ਕੁਝ ਲਾਭ ਨਾ ਹੋਏ, ਕੋਈ ਜਨੌਰ, ਅਜੇਹਾ ਨਹੀਂ ਕਿ ਜਿਸ ਤੇ ਕੁਝ ਲਾਭ ਹੁੰਦਾ ਪ੍ਰਤੀਤ ਨਾ ਹੋਏ, ਪਰ ਸਾਰੀ ਸਿਟੀ ਵਿਖੇ ਮਧੁਮੱਖੀ ਕੋਲੋਂ ਵਧੀਕ ਉਪਦੇਸ਼ ਹੋਰ ਕਿਸੇ ਕੋਲੋਂ ਨਹੀਂ ਲੱਭਦਾ। ਇਹ ਨਿਕਾ ਜੇਹਾ ਕੀੜਾ ਸਾਨੂੰ ਅਚਰਜ ਗੱਲਾਂ ਦੱਸਦਾ ਹੈ,ਸੁੰਦਰਵਿਧਿ, ਆਗਯਾਕਾਰਤਾ,