ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੪ )

ਸਨ, ਸਾਰੀਆਂ ਖੇਹ ਨਾਲ ਰਲਾ ਦਿੱਤੀਆਂ ਹਨ। ਅਚਰਜ ਨਹੀਂ, ਅਜੇਹਾ ਬੀ ਹੋਇਆ ਹੋਏ, ਕਿ ਛੱਤ ਇੱਕੇ ਵਾਰਗੀ ਢੈ ਪਈ ਹੋਏ ਅਤੇ ਤੁਸੀਂ ਹੇਠਾਂ ਆਉਣ ਤੇ ਬਚ ਗਏ ਹੋ, ਵੇਖਣ ਨੂੰ ਤਾਂ ਕੜੀਆਂ ਭਲੀ ਆਂ ਚੰਗੀਆਂ ਨਰੋਈਆਂ ਦਿਸਦੀਆਂ ਹੋਣਗੀਆਂ, ਪਰ ਸੇਉਂਕ ਨੇ ਅੰਦਰੋਂ ਗੁੱਲੀ ਖਾ ਲਈ ਹੋਇ, ਉੱਪਰ ਛਿੱਲੜ ਹੀ ਛਿੱਲੜ ਰਹਿ ਗਿਆ ਹੋਏ। ਇਸ ਪ੍ਰਕਾਰ ਅਨੇਕਾਂ ਦੀਆਂ ਜਾਨਾਂ ਗਈਆਂ ਹੋਣਗੀਆਂ। ਜੋ ਕਦੇ ਚੰਗੀ ਪ੍ਰਾਲਬਧ ਨਾਲ ਇਹ ਮਲੂਮ ਹੋ ਜਾਂਦਾ ਹੈ, ਕਿ ਸੇਉਂਕ ਨੇ ਅੰਦਰੋਂ ਲੱਕੜ ਖਾ ਲਈ ਹੈ,ਤਾਂ ਨਵੀਆਂ ਕੜੀਆਂ ਪਾਉਣ ਵਿੱਚ ਵੱਡੀ ਲਾਗਤ ਆਉਂਦੀ ਹੈ॥
ਸਉਂਕ ਐਨੇ ਜਾਨ ਕਰਦੀ ਹੈ, ਫੇਰ ਵੀ ਇਸ ਦੀਆਂ ਗੱਲਾਂ ਦੇਖਕੇ ਇੱਕ ਬੜੀ ਮੌਜ ਬਣਦੀ ਹੈ। ਅਚਰਜ ਆਉਂਦਾ ਹੈ, ਕਿ ਐਂਨਾਂ ਨਿੱਕਾ ਜੇਹਾ ਜਨੌਰ ਘਰਾਂ ਦੇ ਬਣਾਉਣ ਵਿੱਚ ਅਜੇਹਾ ਸੁਘੜ, ਅਤੇ ਘਰ ਬਾਰ ਦੇ ਕੰਮ ਕਾਜ ਵਿਖੇ ਅਜੇਹਾ ਚਤੁਰ ਹੈ॥
ਬਹੁਤਿਆਂ ਦੇਸਾ ਵਿਖੇ ਅਨੇਕ ਪ੍ਰਕਾਰ ਦੀ ਸੇਉਂਕ ਹੁੰਦੀ ਹੈ। ਬਹੁਤੇਰੀਆਂ ਇਕੱਠੀਆਂ ਰਹਿੰਦੀਆਂ ਹਨ,ਅਤੇ ਸਦਾ ਵੱਡੇ ਵੱਡੇ ਜਾਨ ਕਰਦੀਆਂ ਹਨ॥