ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/139

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੫ )

ਬਹੁਤਿਆਂ ਕੀੜਿਆਂ ਦੀ ਤਰ੍ਹਾਂ ਸੱਉਂਕ ਤ੍ਰੈ ਰੂਪ ਨਹੀਂ ਵਟਾਉਂਦੀ। ਜਾਂ ਖੰਭ ਆ ਜਾਂਦੇ ਹਨ, ਤਾਂ ਇਨ੍ਹਾ ਦੇ ਚਾਰ ਪਰ ਹੁੰਦੇ ਹਨ, ਪਰ ਸਾਰੀਆਂ ਸੇਉਂਕਾਂ ਪਰਾਂ ਵਾਲੀਆਂ ਨਹੀਂ ਹੁੰਦੀਆਂ। ਜਿਨ੍ਹਾਂ ਦੇ ਖੰਭ ਨਹੀਂ ਹੁੰਦੇ ਓਹ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ, ਸਿਪਾਹੀ, ਅਤੇ ਕੰਮ ਵਾਲੀਆਂ। ਸਿਪਾਹੀ ਪਰਾਂ ਵਾਲਿਆਂ ਕੋਲੋਂ ਨਿੱਕੇ ਨਿੱਕੇ ਹੁੰਦੇ ਹਨ, ਅਤੇ ਕੰਮ ਵਾਲੀਆਂ ਸਿਪਾਹੀਆਂ ਕੋਲੋਂ ਨਿੱਕੀਆਂ ਹੁੰਦੀਆਂ ਹਨ॥
ਬਰਖਾਰੁੱਤ ਦੇ ਆਉਂਦੇ ਹੀ ਬੇ ਓੜਕ ਪਰਾਂ ਵਾਲੀਆਂ ਸੇਉਂਕਾਂ ਆਪਣਿਆਂ ਘਰਾਂ ਤੇ ਨਿਕਲ ਪੈਂਦੀਆਂ ਹਨ, ਜਾਂ ਰਾਤ ਨੂੰ ਵਾਉ ਬੰਦ ਹੁੰਦੀ ਹੈ, ਤਾਂ ਦੀਵਿਆਂ ਅਤੇ ਲਾਟਾਂ ਦਾ ਪ੍ਰਕਾਸ਼ ਦੇਖਕੇ ਹਜ਼ਾਰਾਂ ਸਾਡਿਆਂ ਘਰਾਂ ਵਿਖੇ ਆ ਜਾਂਦੀਆਂ ਹਨ, ਅਤੇ ਆਪਣਿਆਂ ਕੂਲਿਆਂ ਕੂਲਿਆਂ ਖੰਭਾਂ ਨੂੰ ਲੋ ਪੁਰੋਂ ਵਾਰ ਕੇ ਧਰਤੀ ਪੁਰ ਯਾ ਵਿਛੋਣਿਆਂ ਪੁਰ ਢੈ ਪੈਂਦੀਆਂ ਹਨ॥
ਇਨ੍ਹਾਂ ਦੇ ਖੰਭ ਐਉਂ ਬੀ ਚਿਰ ਤੀਕ ਨਹੀਂ ਰਹਿੰਦੇ, ਦੀਵਿਆਂ ਅਤੇ ਲਾਟਾਂ ਤੇ ਜੋ ਬਚ ਜਾਂਦੇ ਹਨ, ਉਨ੍ਹਾਂ ਦੀ ਬੀ ਇਹ ਸ਼ਰਤ ਹੁੰਦੀ ਹੈ, ਕਿ ਘਰੋਂ ਨਿਕਲੀਆਂ ਅਤੇ ਕੱਲ੍ਹ ਹੀ ਬੇਪਰ ਅਤੇ ਬੇਘਰ ਧਰਤੀ ਪੁਰ ਪਈਆਂ