ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਸੁਰਕਦੀਆਂ ਹਨ। ਬਹੁਤ ਕੀੜੇ, ਵਧੇਰੇ ਕੀੜੀਆਂ ਇਨ੍ਹਾਂ ਦੀ ਭਾਲ ਵਿੱਚ ਰਹਿੰਦੀਆਂ ਹਨ, ਭਾਂਤ ਭਾਂਤ ਦੇ ਜਨੌਰ ਬੀ ਇਨ੍ਹਾਂ ਦਾ ਸ਼ਿਕਾਰ ਕਰਦੇ ਹਨ, ਬਹੁਤ ਘੱਟ ਹੀ ਬਚਦੀਆਂ ਹਨ। ਕੰਮ ਵਾਲੀਆਂ, ਕਿ ਜਿਨ੍ਹਾਂ ਦੇ ਝੁੰਡਾਂ ਦੇ ਝੁੰਡ ਏਧਰ ਓਧਰ ਘੁੰਮਦੇ ਰਹਿੰਦੇ ਹਨ, ਬਚੀਆਂ ਹੋਈਆਂ ਵਿੱਚੋਂ ਇੱਕ ਇੱਕ ਨਰ ਅਤੇ ਇੱਕ ਇੱਕ ਮਦੀਨ ਨੂੰ ਫੜਕੇ ਲੈ ਜਾਂਦੀਆਂ ਹਨ, ਅਤੇ ਉਨ੍ਹਾਂ ਨੂੰ ਆਪਣਾ ਰਾਜਾ ਅਤੇ ਰਾਣੀ ਬਣਾ ਲੈਂਦੀਆਂ ਹਨ, ਇਨ੍ਹਾਂ ਦੇ ਰਹਿਣ ਲਈ ਇੱਕ ਨਿੱਕਾ ਜੇਹਾ ਮਿੱਟੀ ਦਾ ਘਰ ਬਣਾ ਦਿੰਦੀਆਂ ਹਨ, ਅਤੇ ਬੂਹਾ ਐਡਾ ਰੱਖਦੀਆਂ ਹਨ, ਕਿ ਜਿਸ ਵਿੱਚੋਂ ਆਪ ਯਾ ਸਿਪਾਹੀ ਲੰਘ ਸੱਕਣ, ਰਾਜਾ ਅਤੇ ਰਾਣੀ ਨਿਕਲ ਨਾ ਸੱਕਣ। ਏਹ ਦੋਵੇਂ ਉਸੇ ਕੈਦਖ਼ਾਨੇ ਵਿੱਚ ਆਪਣੀ ਬਾਕੀ ਉਮਰ ਕੱਟਦੇ ਹਨ। ਕੰਮ ਵਾਲੀਆਂ ਇਨ੍ਹਾਂ ਲਈ ਬਰਾਬਰ ਭੋਜਨ ਪੁਚਾਉਂਦੀਆਂ ਰਹਿੰਦੀਆਂ ਹਨ, ਰਾਣੀ ਆਂਡੇ ਦੇਨ ਵਿੱਚ ਬਲਾ ਹੈ ਕਦੇ ਇੱਕ ਮਿਨਟ ਵਿਖੇ ਸੱਠ ਅਰਥਾਤ ਦਿਨ ਰਾਤ ਵਿਖੇ ਅੱਸੀ ਹਜ਼ਾਰ ਤੇ ਬੀ ਵਧੀਕ ਆਂਡੇ ਦਿੰਦੀ ਹੈ, ਅਤੇ ਇਸ ਹਾਲ ਵਿਖੇ ਦੋ ਵਰੇ ਜੀਉਂਦੀ ਹੈ, ਅੱਗੇ ਤੁਸੀਂ ਆਪ ਵਿਚਾਰ ਲਓ, ਕਿ ਕਿੰਨਾਂ ਟੱਬਰ ਹੋਇਆ॥