ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/142

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੮ )

ਭਾਰਤਵਰਖ ਵਿਖੇ ਸੇਉਂਕ ਦੇ ਘਰ ਧਰਤੀਓਂ ਹਿਠਾਹਾਂ ਹੁੰਦੇ ਹਨ, ਕੰਮ ਵਾਲੀਆਂ ਉਨ੍ਹਾਂ ਹੀ ਵਿੱਚ ਬੱਚਿਆਂ ਲਈ ਬਹੁਤ ਸਾਰੇ ਖ਼ਾਨੇ ਅਤੇ ਭੰਡਾਰ ਲਈ ਕੋਠੜੀਆਂ ਬਣਾ ਦਿੰਦੀਆਂ ਹਨ, ਅਤੇ ਉਨ੍ਹਾਂ ਵਿੱਚ ਆਉਣ ਜਾਣ ਲਈ ਰਾਹ ਰੱਖਦੀਆਂ ਹਨ, ਧਰਤੀਓਂ ਹੇਠਾਂ ਬੀ ਦੂਰ ਦੂਰ ਤਕ ਮਿੱਟੀ ਖੋਤਰਕੇ ਰਾਹ ਬਣਾਉਂਦੀਆਂ ਹਨ, ਕਿ ਭੋਜਨ ਦੀ ਭਾਲ ਵਿੱਚ ਨਿਕਲਦੀਆਂ ਹਨ, ਤਾਂ ਏਹੀਓ ਇਨ੍ਹਾਂ ਦੀਆਂ ਸੜਕਾਂ ਹੋ ਜਾਂਦੀਆਂ ਹਨ। ਬਹੁਤਿਆਂ ਘਰਾਂ ਦੀਆਂ ਕੰਧਾਂ ਵਿਖ ਬੀ ਰਾਹ ਕੱਢ ਲੈਂਦੀਆਂ ਹਨ, ਵਧੇਰੇ ਕੱਚੀਆਂ ਕੰਧਾਂ ਵਿਖੇ, ਕਿਉਂਕਿ ਇਨ੍ਹਾਂ ਦੀ ਮਿੱਟੀ ਵਿਖੇ ਤੂੜੀ ਰਲੀ ਹੁੰਦੀ ਹੈ, ਅਤੇ ਓਹ ਇਨ੍ਹਾਂ ਦਾ ਖਾਜਾ ਹੈ। ਇਨ੍ਹਾਂ ਦੀ ਰਾਹਾਂ ਤੇ ਕੜੀਆਂ ਤਕ ਜਾ ਪਹੁੰਚਦੀਆਂ ਹਨ, ਲੱਕੜ ਦੀ ਜਾਨ ਪੀ ਜਾਂਦੀਆਂ ਅਤੇ ਕਾਲਜਾ ਖਾ ਜਾਂਦੀਆਂ ਹਨ, ਅਤੇ ਅੰਦਰ ਸੁੱਕੀ ਮਿੱਟੀ ਭਰ ਦਿੰਦੀਆਂ ਹਨ, ਕਦੇ ਇਸੇ ਪ੍ਰਕਾਰ ਰੱਖਾਂ ਪੁਰ ਬੀ ਰਾਹ ਕਰਕੇ ਚੜ੍ਹ ਜਾਂਦੀਆਂ ਹਨ, ਇਨ੍ਹਾਂ ਦੀਆਂ ਪੱਟੀਆਂ ਹੋਈਆਂ ਸੜਕਾਂ ਕਦੇ ਕਦੇ ਕੜੀਆਂ, ਕੰਧਾਂ ਅਤੇ ਬਿਰਛਾਂ ਦੀਆਂ ਟਾਹਣੀਆਂ ਪੁਰ ਬੀ ਬਾਹਰਵਾਰ ਦਿਸਦੀਆਂ ਹਨ॥