ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/144

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੧੬ )

ਕਦੇ ਕਦੇ ਨਾਗਫਨ ਥੋਹਰ, ਯਾ ਕਿਸੇ ਹੋਰ ਛੋਟੀ ਝਾੜੀ ਪੁਰ, ਜਿਸ ਨੂੰ ਏਹ ਖਾ ਜਾਂਦੀਆਂ ਹਨ, ਮਿੱਟੀ ਦਾ ਇਕ ਢੇਰ ਇਕੱਠਾ ਕਰ ਦਿੰਦੀਆਂ ਹਨ। ਕਈਆਂ ਦੋਸਾਂ ਵਿਖੇ ਆਪਣੇ ਵੱਸਣ ਲਈ ਮਿੱਟੀ ਦੇ ਟਿੱਲੇ ਬਣਾ ਲੈਂਦੀਆਂ ਹਨ। ਏਹ ਟਿੱਲੇ ਅਫ਼ਰੀਕਾ ਵਿਖੇ ਬਹੁਤੇ ਬਾਰਾਂ ਫੁੱਟਾਂ ਕਦੇ ਸੋਲਾਂ ਵੱਟਾਂ ਤਕ ਪਹੁੰਚ ਜਾਂਦੇ ਹਨ, ਅਤੇ ਅਜੇਹੇ ਪੱਕੇ ਹੁੰਦੇ ਹਨ ਕਿ ਮਨੁੱਖ ਯਾ ਚੌਖੁਰ ਚੜ੍ਹ ਜਾਏ,ਤਾਂ ਬੀ ਉਨ੍ਹਾਂ ਨੂੰ ਖਬਰ ਨਾ ਹੋਏ॥

ਲਾਖ ਦਾ ਕੀੜਾ

ਕਸ਼ਮੀਰੀ ਲਿਲਾਰੀਆਂ ਦਿਆਂ ਕਾਰਖ਼ਾਨਿਆਂ ਵਿਖੇ ਭਾਵੇਂ ਤੁਸਾਂ ਡਿੱਠਾ ਹੋਇਗਾ,ਕਿ ਲਾਲ ਲਾਲ ਉਂਨੀ ਕੱਪੜੇ ਪਏ ਸੁੱਕਦੇ ਹਨ, ਜੇ ਲਿਲਾਰੀ ਕੋਲੋਂ ਪੁੱਛੋ ਕਿ ਏਹ ਸੁਹਣਾ ਰੰਗ ਕਿਸ ਵਸਤੂ ਵਿੱਚੋਂ ਨਿਕਲਿਆ ਹੈ, ਉਹ ਉੱਤਰ ਦੇਵੇਗਾ, ਕਿ ਮੱਲ ਜੀ! ਇਹ ਰੰਗ ਲਾਖਦਾ ਹੈ। ਭਾਵੇਂ ਤੁਹਾਨੂੰ ਮਲੂਮ ਨਹੀਂ, ਇਹ ਸੁੰਦਰ ਰੰਗ ਇਕ ਨਿੱਕੇ ਜੇਹੇ ਕੀੜੇ ਵਿੱਚੋਂ ਨਿਕਲਦਾ ਹੈ, ਅਤੇ ਉੱਸੇ ਤੋਂ ਹੀ ਚਪੜਾ ਲਾਖ ਨਿਕਲਦੀ ਹੈ, ਜੋ ਅਨੇਕਾਂ ਹੀ ਵਸਤਾਂ ਦੇ ਬਣਾਉਣ ਦੇ ਕੰਮ ਆਉਂਦੀ ਹੈ॥