ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/146

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੧ )

ਵਿੱਚੋਂ ਬੱਚੇ ਨਿਕਲ ਆਉਂਦੇ ਹਨ, ਉਹ ਅੰਦਰੋ ਅੰਦਰ ਮਾਂ ਦਾ ਸਰੀਰ ਖਾਕੇ ਬਾਹਰ ਆਉਂਣ ਲਈ ਰਾਹ ਬਣ ਲੈਂਦ ਹਨ, ਅਤੇ ਟਾਹਣੀ ਪੁਰ ਐਂਨੇ ਬਹੁਤ ਖਿੱਲਰਦੇ ਹਨ, ਜੋ ਰੇਤਦਿਆਂ ਲਾਲ ਲਾਲ ਕਿਣਕਿਆਂ ਨਾਲ ਕੱਜੀ ਹੋਈ ਪ੍ਰਤੀਤ ਹੁੰਦੀ ਹੈ। ਇਕ ਟਾਹਣੀ ਪੁਰ ਬਿਨਾਂ ਦੀਆਂ ਕਈ ਕਈ ਪੀੜ੍ਹੀਆਂ ਬੀਤ ਜਾਂਦੀਆਂ ਹਨ, ਇੱਸ ਲਈ ਇਸ ਪੁਰ ਲਾਖ ਦੀ ਮੋਟੀ ਤਹਿ ਜੰਮ ਜਾਂਦੀ ਹੈ। ਲਾਖ ਸੌ ਹਜ਼ਾਰ ਨੂੰ ਕਹਿੰਦੇ ਹਨ, ਇਹ ਕੀੜੇ ਜਿਸ ਰੁੱਖ ਪਰ ਰਹਿੰਦੇ ਹਨ, ਉੱਥੇ ਢੇਰਾਂ ਦੇ ਢੇਰ ਹੁੰਦੇ ਹਨ, ਇਸੇ ਲਈ ਇਨ੍ਹਾਂ ਦਾ ਇਹ ਨਾਉਂ ਪੈ ਗਿਆ ਹੈ। ਇਨ੍ਹਾਂ ਵਿੱਚ ਮਦੀਨਾਂ ਬਹੁਤ ਹੁੰਦੀਆਂ ਹਨ, ਨਰ ਘੱਟ ਹੁੰਦੇ ਹਨ। ਜਾਂ ਨਰ ਆਯੂ ਦੇ ਪੱਕੇ ਹੋ ਜਾਂਦੇ ਹਨ, ਤਾਂ ਉਨ੍ਹਾਂ ਦੇ ਦੋ ਖੰਭ ਨਿਕਲ ਆਉਂਦੇ ਹਨ॥
ਜਿਨਾਂ ਟਾਹਣੀਆਂ ਉੱਤੇ ਲਾਖ ਹੁੰਦੀ ਹੈ, ਸਾਲ ਵਿੱਚ ਉਨ੍ਹਾਂ ਨੂੰ ਦੋ ਵਾਰ ਇਕੱਠਾ ਕਰਦੇ ਹਨ, ਪਹਿਲਾਂ ਉਨ੍ਹਾਲ ਦੇ ਲਗਦਿਆਂ ਮਦੀਨ ਦੇ ਆਂਡੇ ਦੇਣ ਤੇ ਮੁਹਰੇ, ਕਿਉਂਕਿ ਉਸ ਵੇਲੇ ਇਸ ਦੇ ਸਰੀਰ ਵਿਖੇ ਰੱਤ ਭਰੀ ਹੁੰਦੀ ਹੈ ਅਤੇ ਰੰਗ ਲੈਣ ਲਈ ਇਹੋ ਸਮਯ ਚੰਗਾ ਹੈ, ਅਤੇ ਫੇਰ ਬਰਸਾਤ ਲੰਘੇ, ਇਸ ਵੇਲੇ ਰੰਗ ਘੱਟ ਰਹਿ ਜਾਂਦਾ ਹੈ॥