ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੨ )

ਜਾਂ ਟਾਹਣੀਆਂ ਨੂੰ ਇਕੱਠਾ ਕਰ ਲੈਂਦੇ ਹਨ, ਤਾ ਲਾਖ ਨੂੰ ਕੀੜਿਆਂ ਸਣੇ ਉਨ੍ਹਾਂ ਪੁਰੋਂ ਲਾਹ, ਲੈਂਦੇ ਹਨ, ਇਹਦਾ ਨਾਉਂ ਕੱਚੀ ਲਾਖ ਹੈ। ਫੇਰ ਪਾਣੀ ਵਿੱਚ ਭੇਉਂ ਛੱਡਦੇ ਹਨ, ਕਿ ਜਿਸ ਤੇ ਰੰਗ ਨਿਕਲ ਆਉਂਦਾ ਹੈ। ਭੇਉਣ ਤੇ ਲਾਖ ਦੀਆਂ ਡਲੀਆਂ ਟੁੱਟਕੇ ਚੂਰ ਹੋ ਜਾਂਦੀਆਂ ਹਨ, ਇਸ ਨੂੰ ਦਾਣਾ ਲਾਖ ਕਹਿੰਦੇ ਹਨ॥
ਲਾਖ ਦਾਣੇ ਨੂੰ ਇੱਕ ਕਪੜੇ ਵਿੱਚ ਲਪੇਟ ਲੈਂਦੇ ਹਨ ਅਤੇ ਉਸਨੂੰ ਕੋਲੇ ਦੀ ਅੱਗ ਪੁਰ ਸੇਕਦੇ ਹਨ, ਜਾਂ ਓਹ ਢਲ ਜਾਂਦੀ ਹੈ, ਤਾਂ ਕੱਪੜੇ ਨੂੰ ਵੱਟ ਚਾੜ੍ਹ ਕੇ ਨਚੋੜਦੇ ਹਨ, ਪਿਘਲੀ ਹੋਈ ਲਾਖ ਉਸ ਵਿੱਚੋਂ ਛਣ ਜਾਂਦੀ ਹੈ, ਉਸਨੂੰ ਕੇਲੇ ਦਿਆਂ ਕਲਿਆਂ ਕੂਲਿਆਂ ਪੱਤਰਾਂ ਪੁਰ ਸਿੱਟਕੇ ਠੰਡਾ ਕਰਦੇ ਹਨ। ਇਸ ਤਰ੍ਹਾਂ ਪਤਲੇ ਪਤਲੇ ਪੱਤਰੋ ਬਣ ਜਾਂਦੇ ਹਨ, ਇਸ ਨੂੰ ਚਪੜਾ ਲਾਖ ਕਹਿੰਦੇ ਹਨ, ਜੋ ਬਜ਼ਾਰਾਂ ਵਿੱਚ ਬਿਕਦੀ ਹੈ॥
ਮੁਹਰ ਲਾਉਣ, ਵਾਲੀ ਲਾਖ ਵਿਖੇ ਰੰਗ ਅਤੇ ਹੋਰ ਵਸਤਾਂ ਬੀ ਰਲਾਉਣੀਆਂ ਪੈਂਦੀਆਂ ਹਨ, ਲਾਖ ਦੀਆਂ ਵੰਙਾਂ ਬੀ ਬਣਦੀਆਂ ਹਨ, ਕਿ ਜਿਨ੍ਹਾਂ ਉੱਤ ਪੋਤ ਅਰ ਪਨੀ ਲਾਉਂਦੇ ਹਨ, ਭਾਰਤਵਰਬ ਦੀਆਂ ਇਸਤ੍ਰੀਆਂ ਇਨ੍ਹਾਂ ਨੂੰ ਬਹੁਤ ਪਹਿਨਦੀਆਂ ਹਨ। ਲਾਖ ਵਿਖ ਮੋਮ