ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/148

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੩ )

ਗੰਧਕ ਅਤੇ ਕਈ ਰੰਗ ਰਲਾਕੇ ਰੰਗ ਬਣਾਉਂਦੇ ਅਤੇ ਕੱਚ ਦੀਆਂ ਵੰਙਾਂ ਅਤੇ ਲੱਕੜ ਦੀਆਂ ਵਸਤਾਂ ਪੁਰ ਚੜਾਉੱਦੇ ਹਨ, ਬਾਹਲੇ ਖ਼ਰਾਦੀ ਲੋਕ ਇਸਨੂੰ ਬਹੁਤ ਵਰਤਦੇ ਹਨ, ਪਲੰਘ ਦਿਆਂ ਪਾਵਿਆਂ ਨੂੰ, ਡੱਬੀਆਂ ਅਤੇ ਡੱਬਿਆਂ ਖਿਲੌਣਿਆਂ, ਕਾਠ ਦੀਆਂ ਹੋਰਨਾਂ ਵਸਤਾਂ ਪੁਰ ਜੋ ਘਰਾਂ ਨੂੰ ਸਿੰਗਾਰਨ ਲਈ ਹੁੰਦੀਆਂ ਹਨ, ਰੰਗ ਚਾੜ੍ਹਦੇ ਹਨ, ਅਤੇ ਲਾਖ ਦੇ ਕਾਰਣ ਭਾਂਤ ਭਾਂਤ ਦੇ ਰੂਪ ਰੰਗ ਦਿਖਾਉਂਦ ਹਨ। ਜਾਂ ਕੋਈ ਕਾਰੀਗਰ ਇਹ ਚੜ੍ਹਾਉਂਦਾ ਹੈ, ਤਾਂ ਅਚਰਜ ਰਸ ਆਉਂਦਾ ਹੈ, ਭਾਂਤ ਭਾਂਤ ਦੇ ਨਮੂਨੇ ਬਣਾਉਂਦਾ ਹੈ, ਕਿਹੀ ਛੇਤੀ ਕੰਮ ਕਰਦਾ ਹੈ, ਕਿਹਾ ਇਕ ਇਕ ਰੰਗ ਨੂੰ ਵੱਖੋ ਵੱਖਰਾ ਕਰਕੇ ਦਿਖਲਾਉਂਦਾ ਹੈ॥
ਲਾਖ ਦੇ ਰੰਗ ਨੂੰ ਪਤਲਾ ਹੀ ਰੱਖਦੇ ਹਨ, ਪਰ ਕਦੇ ਕਦੇ ਪਾਣੀ ਸੁਕਾਕੇ ਰੰਗਦੀਆਂ ਟਿੱਕੀਆਂ ਬੀ ਬਣਾ ਲੈਂਦੇ ਹਨ। ਘਟ ਮੁੱਲਾ ਪੱਟ ਅਤੇ ਉਂਨੀ ਕੱਪੜੇ ਜਿਹੀ ਕਿ ਲੋਈਆਂ ਆਦਿਕ ਲਾਖ ਦੇ ਰੰਗ ਨਾਲ ਰੰਗੀਆਂ ਜਾਂਦੀਆਂ ਹਨ, ਖਟੀਕ ਅਰਥਾਤ ਚਮਰੰਗ ਲੋਗ ਇਸ ਨਾਲ ਭੇਡਾਂ ਅਤੇ ਬੱਕਰੀਆਂ ਦੀਆਂ ਖੱਲਾਂ ਰੰਗਦੇ ਹਨ, ਰਾਜ ਲੋਕ ਘਰ ਵਿਖੇ ਭਾਂਤ ਭਾਂਤ ਦੇ ਬੰਨ ਸਬੰਨੇ ਬੂਟੇ