ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/151

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੫ )

ਜਬਾੜਿਆਂ ਵਿਖੇ ਵੱਡੀਆਂ ਵੱਡੀਆਂ ਦੀਆਂ ਪੰਡੀਲਾਂ[1] ਜਿਨ੍ਹਾਂ ਤੇ ਵੱਡੀ ਡਰਾਉਣੀ ਅਤੇ ਭਯਾਣਕ ਨੁਹਾਰ[2] ਬਣ ਜਾਂਦੀ ਹੈ, ਸਰੀਰ ਪੁਰ ਸਿੰਗ ਦਿਆਂ ਛਿਲਕਿਆ ਵਰਗੇ ਛਿੱਲੜ ਛਾਏ ਹੁੰਦੇ ਹਨ, ਬਚਾਓ ਲਈ ਪਿੱਠ ਪੁਰ ਲੰਮੀ ਅਤੇ ਮੋਟੀ ਹੱਡੀ ਦੀਆਂ ਢਾਲਾਂ, ਚਾਰ ਨਿਕੀਆਂ ਨਿਕੀਆਂ ਤਕੜੀਆਂ ਲਤਾਂ, ਅਗਲਿਆਂ ਪੈਰਾਂ ਵਿਖੇ ਪੰਜ ਅਤੇ ਪਿਛਲਿਆਂ ਵਿਖੇ ਚਾਰ ਉਂਗਲੀਆਂ,ਹਰ ਪੈਰ ਦੀਆਂ ਤ੍ਰੈ ਅੰਦਰ ਵਾਲੀਆਂ ਉਂਗਲੀਆਂ ਵਿੱਚ ਨਹੁੰ, ਪੈਰ ਦੇ ਪਾਸ ਅੰਗੁਲੀਆਂ ਪੁਰ ਝਿੱਲੀ ਛਾਈ ਹੋਈ, ਜਿਸ ਤੇ ਤਰਨ ਵਿਖੇ ਬੜਾ ਸਹਾਰਾ ਮਿਲਦਾ ਹੈ, ਪੀਲਾ ਸਾਵੀ ਭਾਹ ਮਾਰਦਾ ਰੰਗ, ਉਸ ਪੁਰ ਕਾਲੇ ਕਾਲੇ ਟਿਪਕਣੇ, ਅੱਖਾਂ ਪੁਰ ਪਿੱਪਣੀਆਂ ਜਿਨ੍ਹਾਂ ਨਾਲ ਖੁਲ੍ਹਦੀਆਂ ਮਿਟ ਦੀਆਂ ਹਨ, ਕੱਨਾਂ ਪੁਰ ਭੀ ਖੁਲ੍ਹਣ ਮੀਟਣ ਵਾਲੇ ਚੱਪਨ, ੲਸ ਲਈ ਜਾਂ ਚੁੱਭੀ ਮਾਰੇ ਉਨ੍ਹਾਂ ਵਿਖੇ ਜਲ ਨ ਭਰ ਜਾਏ, ਜੀਭ ਪੱਠਿਆਂ ਵਾਕਰ ਨਿੱਗਰ, ਅਤੇ ਅਜਿਹ ਮੋਟੀ, ਕਿ ਜਿਹਾ ਮਾਸ ਦਾ ਵੱਡਾ ਲੋਥੜਾ, ਇਹ ਹੇਠਲੇ ਜਬੜੇ ਨਾਲ ਚੰਬੜੀ ਹੁੰਦੀ ਹੈ, ਇਸੇ ਲਈ ਲੋਕ ਕਹਿੰਦੇ ਹਨ, ਕਿ ਮਗਰਮੱਛ ਦੀ ਜੀਭ ਹੀ ਨਹੀਂ ਹੁੰਦੀ ਹੈ


  1. ਪਾਲਾਂ।
  2. ਸੂਰਤ