ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/152

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੬ )

ਲੰਮੀ ਅਤੇ ਵੱਡੀ ਤਕੜੀ ਪੂਛਲ, ਉਸ ਪੁਰ ਬਰਾਬਰ ਬਰਾਬਰ ਕੰਡਿਆਂ ਦੀ ਪੰਡੀਲ, ਜਾਂ ਤਰਦਾ ਹੈ ਤਾਂ ਅਗਾਹਾਂ ਵਧਣ ਲਈ ਪੂਛ ਦਾ ਵੱਡਾ ਸਹਾਰਾ ਹੁੰਦਾ ਹੈ। ਮਗਰਮੱਛ ਵੀਹਾਂ ਫੁੱਟਾਂ ਕੋਲੋਂ ਵਧੀਕ ਲੰਮਾ ਹੁੰਦਾ ਹੈ। ਅਤੇ ਕਈ ਤੀਹਾਂ ਫੁੱਟਾਂ ਤੇ ਭੀ॥

ਮਗਰਮੱਛ ਬਹੁਤਾ ਨਦੀਆਂ ਦੇ ਕੰਢੇ ਕਾਲੇ ਚਿੱਕੜ ਪੁਰ ਪਏ ਧੁੱਪ ਸੇਕਦੇ ਰਹਿੰਦੇ ਹਨ, ਦੂਰੋਂ ਵੇਖੋ ਤਾਂ ਐਉਂ ਜਾਪਦੇ ਹਨ, ਕਿ ਜਿਉਂ ਚਿੱਕੜ ਨਾਲ ਲਿੱਬੜੀਆਂ ਹੋਈਆਂ ਗੇਲੀਆਂ ਹੁੰਦੀਆਂ ਹਨ। ਅਜਿਹੇ ਅਚੇਤ ਸੌਂਦੇ ਹਨ, ਕਿ ਅਗਨ ਬੋਟ ਬੜੇ ਉੱਚੇ ਉੱਚੇ ਗੁੜ ਗੜਾਉਂਦੇ ਅਤੇ ਛਿੱਟਾਂ ਉਡਾਉਂਦੇ ਕੋਈ ਦਸਾਂ ਗਜਾਂ ਦੀ ਵਿੱਥ ਪੁਰੋਂ ਲੰਘ ਜਾਂਦੇ ਹਨ, ਇਨ੍ਹਾਂ ਨੂੰ ਖ਼ਬਰ ਬੀ ਨਹੀਂ ਹੁੰਦੀ, ਮੱਛੀਆਂ ਕੱਛੂਕੁੰਮੇ ਅਤੇ ਮੁਰਦਾਰ ਖਾਂਦੇ ਹਨ, ਜੋ ਜਨੌਰ ਕੰਢੇ ਪੁਰ ਪਾਣੀ ਪੀਣ ਆਉਂਦੇ ਹਨ, ਉਨ੍ਹਾਂ ਨੂੰ ਬੀ ਆਕੇ ਫੜ ਲੈਂਦੇ ਹਨ, ਅਤੇ ਐਂਨਾ ਚਿਰ ਜਲ ਦੇ ਅੰਦਰ ਦੱਬੀ ਰੱਖਦੇ ਹਨ, ਕਿ ਓਹ ਸਾਹ ਘੁੱਟ ਕੇ ਮਰ ਜਾਂਦੇ ਹਨ, ਪਰ ਖਾਂਦੇ ਤਦੇ ਹਨ, ਕਿ ਜਦ ਮਾਂਸ ਸੜਨ ਲਗਦਾ ਹੈ॥