ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/153

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੭ )

ਨ੍ਹਾਉਂਦਿਆਂ ਪੁਰਖਾਂ ਇਸਤ੍ਰੀਆਂ ਅਤੇ ਬਾਲਾਂ ਨੂੰ ਬੀ ਲੈ ਜਾਂਦੇ ਹਨ, ਇੱਸੇ ਲਈ ਕਿਤੇ ਕਿਤੇ ਇਨ੍ਹਾਂ ਤੇ ਰੱਛਿਆ ਲਈ ਨਦੀ ਵਿਖੇ ਘਾਟਾਂ ਦੇ ਮੂਹਰੇ ਲੱਕੜੀਆਂ ਗੱਡ ਦਿੰਦੇ ਹਨ, ਕਿ ਲੋਕ ਨਿਸਚਿੰਤ ਹੋਕੇ ਨ੍ਹਾਉਣ, ਅਤੇ ਜਲ ਭਰ ਭਰ ਕੇ ਲੈ ਜਾਣ, ਪਰ ਕਿਸੇ ਵੇਲੇ ਇਹ ਕੰਢੇ ਪੁਰ ਚੜ੍ਹਕੇ ਸੁੱਕੀ ਭੋਂ ਵੱਲੋਂ ਹਾਤੇ ਦੇ ਅੰਦਰ ਆ ਜਾਂਦੇ ਹਨ। ਇਕ ਵਾਰ ਕਿਸੇ ਹਿੰਦੂ ਦੀ ਧੀ ਘਾਟ ਪੁਰ ਘੜਾ ਭਰਨ ਆਈ, ਓਹ ਕ੍ਰੂਰ ਤੱਕ ਲਾਈ ਬੈਠਾ ਸੀ, ਜਦ ਪਾਣੀ ਵਿਖੇ ਪੈਰ ਰਖਿਆ ਝਟ ਆ ਕੇ ਝਪੱਟਾ ਮਾਰਿਆ, ਅਤੇ ਅਪਣੇ ਭਯਾਣਕ ਜਬਾੜੇ ਵਿਖੇ ਫੜ ਕੇ ਕੰਢੇ ਪਰ ਚੜ ਗਿਆ। ਉਹ ਕੁੜੀ ਵਿਚਾਰੀ ਹੱਥ ਪੈਰ ਮਾਰਦੀ ਅਤੇ ਚੀਕ ਚਿਹਾੜਾ ਪਾਉਂਦੀ ਰਹੀ। ਛੁਡਾਉਣ ਲਈ ਕੋਈ ਪਹੁੰਚ ਨ ਸੱਕਿਆ। ਉਹ ਨਿਰਦਈ ਉਸਨੂੰ ਲੈਕੇ ਨਦੀ ਵਿਖੇ ਚਲਿਆ ਗਿਆ। ਡੱਬਣ ਦੇ ਵੇਲੇ ਇੱਕ ਚੀਕ ਆਈ, ਪਾਣੀ ਪੁਰ ਘੁੱਮਰੇ ਘੇਰ ਪੈਂਦੇ ਰਹੇ, ਫੇਰ ਕੁਝਕ ਬਲਬਲੇ ਉੱਠ ਓੜਕ ਨੂੰ ਵਿਚਾਰੀ ਦਾ ਕੰਮ ਪੂਰਾ ਹੋ ਗਿਆ॥
ਮਗਰਮੱਛ ਜਲ ਵਿੱਚ ਤਾਂ ਤ੍ਰਿੱਖਾ ਤਰ ਸੱਕਦਾ ਹ, ਪਰ ਸੁੱਕੀ ਭੋਂ ਪਰ ਚਲਦਾ ਕੋਝਾ ਲਗਦਾ ਹੈ ਅਤੇ