ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/155

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੯ )

ਕਿ ਜਦ ਹਾਥੀ ਨਦੀਓਂ ਪਾਰ ਲੰਘਦੇ ਹਨ, ਤਾਂ ਕਦੇ ਕਦੇ ਕੋਈ ਬਹੁਤ ਹੀ ਵੱਡਾ ਮਗਰਮੱਛ ਇਨ੍ਹਾਂ ਵਿੱਚੋਂ ਬੀ ਕਿਸੇ ਨੂੰ ਜਲ ਵਿੱਚ ਖਿੱਚ ਕੇ ਡੋਬ ਦਿੰਦਾ ਹੈ। ਇਕ ਵਾਰ ਕੋਈ ਜਣਾ ਬਿਰਛ ਦੀ ਡਾਲ ਪਰ ਬੈਠਾ ਹੋਇਆ ਮੱਛੀਆਂ ਫੜ ਰਿਹਾ ਸੀ, ਉਹ ਡਾਲ ਪਾਣੀ ਉੱਤੇ ਛਾਈ ਹੋਈ ਸੀ, ਕੁਝ ਫੁਹਾਰ ਬੀ ਪੈ ਰਹੀ ਸੀ, ਇਸਨੇ ਆਪਨੂੰ ਬਚਾਉਣ ਲਈ ਸਿਰ ਅਤੇ ਮੋਢਿਆਂ ਪੁਰ ਕੱਪੜਾ ਪਾਇਆ ਹੋਇਆ ਸਾ, ਇਸ ਹਾਲ ਵਿੱਚ ਇਸਨੂੰ ਇੱਕ ਬਘੇਲੇ ਨੇ ਡਿੱਠਾ, ਅਤੇ ਚਾਹਿਆ, ਕਿ ਇਸ ਦੀ ਗਰਾਹੀ ਕਰੀਏ, ਦਬੇ ਪੈਰ ਜਗਲ ਤੋਂ ਆਇਆ ਅਤੇ ਅਚਾਣਕ ਉਸ ਪੁਰ ਜਾ ਪਿਆ, ਉਸ ਮਨੁੱਖ ਦੀ ਚੰਗੀ ਪ੍ਰਾਲਬਧ ਸੀ ਕਿ ਬਘੇਲੇ ਦੇ ਮੁੰਹ ਵਿੱਚ ਕੱਪੜਾ ਆਇਆ, ਉਹ ਮਨੁੱਖ ਤਾਂ ਬਚ ਗਿਆ, ਪਰ ਬਘੇਲਾ ਨਦੀ ਵਿਖੇ ਜਾ ਪਿਆ। ਇੱਕ ਮਗਰਮੱਛ ਬੀ ਇਸ ਸ਼ਿਕਾਰੀ ਦੀ ਤਕ ਵਿੱਚ ਬਠਾ ਸਾ, ਜਿਕੁਰ ਬਗੇਲਾ ਜਲ ਵਿੱਖੇ ਢੱਠਾ, ਇਸ ਨੇ ਝੱਟ ਜਬਾੜਿਆਂ ਵਿਖੇ ਝੱਪਿਆਂ ਅਤੇ ਡੂੰਘੇ ਪਾਣੀ ਲੇ ਵੜਿਆ॥
ਮਗਰਮੱਛ ਆਂਡਿਆਂ ਵਿੱਚੋਂ ਜੰਮਦੇ ਹਨ, ਮਦੀਨ ਨਦੀ ਦੇ ਕੰਢੇ ਚਿੱਕੜ ਯਾ ਰੇਤ ਵਿਖੇ ਆਂਡੇ ਦਿੰਦੀ ਹੈ। ਓਹ ਸੂਰਜ ਦੇ ਤਾਉ ਨਾਲ ਤਿੜਕ ਜਾਂਦੇ ਹੈਨ, ਡੀਲ