ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/156

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੦ )

ਡੌਲ ਪੁਰ ਧਯਾਨ ਕੀਤਾ ਜਾਏ, ਤਾਂ ਮਗਰਮੱਛ ਦੇ ਆਂਡੇ ਸਭਿਆਰ ਨਿੱਕੇ ਹੁੰਦੇ ਹਨ, ਇਸਦਿਆਂ ਆਂਡਿਆਂ ਨੂੰ ਹੋਰ ਕੋਈ ਜਨੌਰ ਖਾ ਜਾਂਦੇ ਹਨ॥
ਬੱਚੇ ਬਹੁਤ ਨਿੱਕੇ ਕੋਈ ਪੰਜ ਯਾ ਛੇ ਇਚ ਲੰਮੇ ਹੁੰਦੇ ਹਨ, ਜੰਮਦੇ ਹੀ ਜਲ ਵਿਖੇ ਚਲੇ ਜਾਂਦੇ ਹਨ, ਅਤੇ ਜਦ ਤਕ ਅਪਣੇ ਖਾਣ ਪੀਣ ਦਾ ਉਪਾਉ ਕਰਨ ਦੇ ਜੋਗ ਨਹੀਂ ਹੁੰਦੇ ਇਨ੍ਹਾਂ ਨੂੰ ਮਾਂ ਪਾਲਦੀ ਹੈ॥
ਜਾਂ ਤਾਉ ਅਜੇਹਾ ਤ੍ਰਿਖਾ ਪੈਂਦਾ ਹੈ,ਕਿ ਢੇਰ ਨਾਲੇ ਅਤੇ ਛੰਭ ਸੁੱਕ ਜਾਂਦੇ ਹਨ, ਤਾਂ ਉਨ੍ਹਾਂ ਵਿੱਚ ਜੋ ਮਗਰਮੱਛ ਰਹਿੰਦੇ ਹਨ, ਉਨ੍ਹਾਂ ਨੂੰ ਨਾ ਤਾਂ ਖਾਣ ਨੂੰ ਕੁਝ ਲਭਦਾ ਹੈ, ਅਤੇ ਨਾ ਜਲ ਹੀ ਮਿਲਦਾ ਹੈ, ਬਹੁਤੇ ਚਿੱਕੜ ਵਿਖੇ ਹੀ ਦੱਬੇ ਜਾਂਦੇ ਹਨ, ਓਥੇ ਹੀ ਪਏ ਸੁੱਤੇ ਰਹਿੰਦੇ ਹਨ, ਜਾਂ ਬਰਖਾ ਕਾਲ ਆਉਂਦਾ ਹੈ, ਤਾਂ ਇਨ੍ਹਾਂ ਵਿਖੇ ਪ੍ਰਾਣ ਆ ਪੈਂਦੇ ਹਨ। ਮਹਿਕਮੇ ਕੱਛ ਦੇ ਇੱਕ ਅਫ਼ਸਰ ਦੀ ਇੱਕ ਅਦਭੁਤ ਵਾਰਤਾ ਹੈ। ਉਸਨੇ ਇੱਕ ਸੁੱਕੇ ਹੋਏ ਛੰਭ ਵਿਖੇ ਡੇਰਾ ਕੀਤਾ, ਰਾਤ ਨੂੰ ਮੰਜੀ ਦੇ ਹੇਠਾਂ ਤੋਂ ਹਿਲਦੀ ਪ੍ਰਤੀਤ ਹੋਈ, ਦੂਜੇ ਦਿਨ ਡਿੱਠਾ ਤਾਂ ਸਤਰੰਜੀ ਦੇ ਹੋਠੋਂ ਇੱਕ ਮਗਰਮੱਛ ਨਿਕਲਿਆ॥