ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/157

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੧ )

ਜਦ ਸਾਰੇ ਨਾਲੇ ਅਤੇ ਭਾਲ ਸੁੱਕ ਜਾਂਦੇ ਹਨ, ਤਾਂ ਕੇਈ ਵਾਰ ਮਗਰਮੱਛ ਜਲ ਦੀ ਭਾਲ ਵਿੱਚ ਜੰਗਲਾਂ ਵਿਖੇ ਬੀ ਪਏ ਫਿਰਦੇ ਹਨ। ਪੁਸਤਕਾਂ ਵਿਖੇ ਇੱਕ ਦੀ ਵਾਰਤਾ ਲਿਖੀ ਹੈ, ਕਿ ਰਾਤ ਦੇ ਵੇਲੇ ਕਿਸੇ ਸੁੱਕੇ ਤਲਾਉ ਵਿੱਚੋਂ ਬਹੁਤ ਸਾਰੇ ਮਗਰਮੱਛ ਨਿਕਲੇ, ਕੋਲ ਹੀ ਇੱਕ ਨਗਰ ਸਾ, ਉਸਦੇ ਦੂਜੇ ਪਾਸੇ ਇੱਕ ਹੋਰ ਤਲਾਉ ਸਾ, ਉਹ ਨਗਰ ਵਿੱਚ ਦੀ ਹੋਕੇ ਦੂਜੇ ਤਾਲ ਵਿਖੇ ਪੱਜੇ, ਇਨ੍ਹਾਂ ਵਿੱਚੋਂ ਕਈ ਬਾਗ਼ ਦੀਆਂ ਵਾੜਾਂ ਵਿੱਚ ਫਸ ਕੇ ਰਹਿ ਗਏ, ਦਿਨ ਚੜ੍ਹੇ ਲੋਕਾਂ ਨੇ ਡਿੱਠਾ ਅਤੇ ਮਾਰ ਸਿੱਟਿਆ॥
ਭਾਰਤਵਰਖ ਦੀ ਕੋਈ ਥਾਂਈਂ ਮਗਰਮੱਛ ਨੂੰ ਪਵਿੱਤ੍ਰ ਜਾਣਦੇ ਹਨ, ਤੀਰਥਾਂ ਪੁਰ ਫ਼ਕੀਰ ਇਨ੍ਹਾਂ ਨੂੰ ਪਾਲਦੇ ਹਨ, ਯਾਤ੍ਰੀ ਲੋਕ ਜਾਂਦੇ ਹਨ, ਰੁਪਈਏ ਚੜ੍ਹਾਉਂਦੇ ਹਨ, ਫ਼ਕੀਰ ਇਸ ਚੜ੍ਹਾਵੇ ਨਾਲ ਆਪਣੀ ਅਤੇ ਇਨ੍ਹਾਂ ਦੀ ਪਾਲਣਾ ਕਰਦੇ ਹਨ। ਮੰਦਰਾਂ ਦੇ ਮਗਰਮੱਛ ਮੋਟੇ, ਸੁਸਤ ਅਤੇ ਕੁਝ ਦਯਾਵਾਨ ਹੋ ਜਾਂਦੇ ਹਨ, ਤਾਲਾਂ ਦੀਆਂ ਪੋੜੀਆਂ ਪੁਰ ਪਏ ਧੁੱਪ ਸੇਕਦੇ ਹਨ, ਯਾ ਚਿੱਕੜ ਵਿਖੇ ਲੇਟਦੇ ਹਨ॥
ਇੱਸੇ ਪ੍ਰਕਾਰ ਦਾ ਇੱਕ ਹੋਰ ਜਨੌਰ ਬੀ ਹੁੰਦਾ ਹੈ, ਜਿਸ ਨੂੰ ਘੜਿਆਲ ਸੱਦਦੇ ਹਨ, ਇਸ ਦੀ ਬੂਥੀ ਲੰਮੀ