ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/160

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੩ )

ਜੜਾਊ ਗਹਿਣਿਆਂ ਵਿੱਚ ਜੜੇ ਹੋਏ, ਸੋਹਣਿਆਂ ਭੂਖਣਾਂ ਵਿਖੇ ਪਰੋਏ ਹੋਏ, ਯਾ ਲੜੀਆਂ ਵਿਖੇ ਲਟਕਦੇ ਹੋਏ, ਵਡਮੁੱਲਿਆਂ ਵਸਤ੍ਰਾਂ ਵਿਖੇ ਟਾਂਕੇ ਹੋਏ, ਵੱਡਿਆਂ ਵੱਡਿਆਂ ਧਨੀਆਂ ਦੀਆਂ ਟੋਪੀਆਂ ਵਿਖੇ ਅਤੇ ਪੱਗਾਂ ਦੀਆਂ ਕਲਗੀਆਂ ਵਿਖੇ ਝਲਕਦੇ ਹੋਏ,ਯਾ ਗਲ ਦਿਆਂ ਹਾਰਾਂ ਵਿਖੇ ਲਿਸ਼ਕਦੇ ਅਤੇ ਦਮਕਦੇ ਹੋਏ। ਇਹ ਬੀ ਜਾਣਦੇ ਹੋ, ਕਿ ਜੋ ਥਾਂ ਵੱਡਾ ਵਡਿਆਈ ਦੇ ਜੋਗ ਹੁੰਦਾ ਹੈ, ਉਸਦੇ ਨਾਉਂ ਨਾਲ ਬੀ ਮੋਤੀ ਜੋੜ ਦਿੰਦੇ ਹਨ, ਜਿਹਾ ਕਿ ਮੋਤੀ ਮਸੀਤ, ਮੋਤੀ ਬਾਗ਼, ਮੋਤੀ ਮਹਲ, ਮੋਤੀ ਛੰਭ। ਹਿੰਦੂ ਲੋਕ ਮੋਤੀ ਲਾਲ ਨਾਉਂ ਨੂੰ ਬਹੁਤ ਚੰਗਾ ਜਾਣਦੇ ਹਨ। ਕੋਈ ਜਨੌਰ ਜੋ ਸੋਹਣਾ ਹੁੰਦਾ ਹੈ, ਉਸਦਾ ਨਾਉਂ ਬੀ ਮੋਤੀ ਰੱਖ ਦਿੰਦੇ ਹਨ। ਭਲਾ ਇਹ ਤਾਂ ਦੱਸੋ, ਮੋਤੀ ਆਉਂਦੇ ਕਿੱਥੋਂ ਹਨ? ਅੰਬਰੋਂ ਵੱਸਦੇ ਹਨ? ਯਾ ਰੁੱਖਾਂ ਨਾਲ ਲੱਗਦੇ ਹਨ? ਧਰਤੀ ਵਿੱਚੋਂ ਨਿਕਲਦੇ ਹਨ? ਯਾ ਨਦੀ ਵਿੱਚੋਂ ਉਗਮਦੇ ਹਨ? ਆਓ ਅਸੀ ਤੁਹਾਨੂੰ ਇਸ ਦਾ ਹਾਲ ਸੁਣਾਈਏ॥
ਮੋਤੀ ਇੱਕ ਜਨੌਰ ਵਿਖੇ ਹੁੰਦਾ ਹੈ,ਜੋ ਸਮੁੰਦਰ ਦੇ ਥੱਲੇ ਰਹਿੰਦਾ ਹੈ, ਇਸ ਦਾ ਨਾਉਂ ਮੋਤੀਆ ਜਨੌਰ ਰੱਖ ਲਓ ਤਾਂ ਬਣਦਾ ਹੈ। ਇਸਦੇ ਉੱਪਰ ਇਕ ਪ੍ਰਕਾਰ ਦਾ