ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/162

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੫ )

ਲੋਕ ਸਖ ਮੁੱਲ ਲੈਂਦੇ ਹਨ, ਅਤੇ ਆਰੀਆਂ ਨਾਲ ਚੀਰ ਕੇ ਹੱਥਾਂ ਪੈਰਾਂ ਲਈ ਚੂੜੀਆਂ ਬਣਾਉਂਦੇ ਹਨ॥
ਮੋਤੀਆ ਜਨੌਰ ਜਿਸ ਉਛਾੜ ਵਿਖੇ ਰਹਿੰਦਾ ਹੈ, ਉਸ ਦੀਆਂ ਦੋ ਫਾਂਕਾਂ ਹੁੰਦੀਆਂ ਹਨ, ਜਿਹਾ ਕਿ ਜੋ ਥਾਲੀਆਂ ਹੇਠਾਂ ਉੱਪਰ ਕੱਜੀਆਂ ਹੋਈਆਂ। ਹਰ ਫਾਂਕ ਕੌਈ ਨੌਂ ਇੰਚ ਚੌੜੀ ਹੁੰਦੀ ਹੈ, ਇਹ ਦੋਵੇਂ ਫਾਂਕਾਂ ਐਉਂ ਜੁੜੀਆਂ ਹੋਈਆਂ ਹੁੰਦੀਆਂ ਹਨ, ਕਿ ਜਿੱਕੁਰ ਡੱਲ ਕੁਲਫ਼ਾਂ ਨਾਲ, ਇੱਸੇ ਲਈ ਜਦ ਚਾਹੁੰਦਾ ਹੈ, ਉਛਾੜ ਨੂੰ ਖੋਹਲ ਲੈਂਦਾ ਹੈ, ਅਤੇ ਬੰਦ ਕਰ ਦਿੰਦਾ ਹੈ। ਇਸ ਜਨੌਰ ਦਾ ਮੂੰਹ ਹੁੰਦਾ ਹੈ ਅਤੇ ਗਲਫੜਿਆਂ ਦੇ ਰਾਹੀਂ ਸਾਹ ਲੈਂਦਾ ਹੈ, ਪਰ ਨਾ ਸਿਰ ਅਤੇ ਨਾ ਲੱਤਾਂ ਨਾ ਬਾਹਵਾਂ। ਇਨ੍ਹਾਂ ਦੋਹਾਂ ਥਾਲੀਆਂ ਦੇ ਵਿਚਕਾਰੋਂ ਪੱਠੇ ਦਾ ਇੱਕ ਗੁੱਛਾ ਜੇਹਾ ਨਿਕਲਿਆ ਹੁੰਦਾ ਹੈ, ਇਹ ਇੱਕ ਲੇਸ ਵਾਲੀ ਵਸਤੁ ਹੈ, ਜਿਸ ਨਾਲ ਇਹ ਜਨੌਰ ਸਮੁੰਦਰ ਦੇ ਥੱਲੇ ਪੱਥਰਾਂ ਨਾਲ ਚੰਬੜ ਜਾਂਦਾ ਹੈ॥
ਇਨਾਂ ਦੇ ਬੱਚੇ ਢਿੱਡ ਦੇ ਅੰਦਰ ਹੀ ਆਂਡਿਆਂ ਵਿੱਚੋਂ ਨਿਕਲ ਆਉਂਦੇ ਹਨ, ਅਤੇ ਬਹੁਤ ਹੁੰਦੇ ਹੈ ਅਤੇ ਅਜੇਹੇ ਬਰੀਕ ਬਰੀਕ ਕਿ ਦੂਰਬੀਨ ਤੇ ਬਿਨਾ ਵਖਾਲੀ ਨਹੀਂ ਦਿੰਦਾ। ਪਹਿਲੋਂ ਪਹਿਲ ਇਹ