ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/163

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੬ )

ਉੱਤੇ ਉਛਾੜ ਨਹੀਂ ਹੁੰਦੇ, ਜਿਉਂ ਜਿਉਂ ਵੱਡੇ ਹੁੰਦੇ ਜਾਂਦੇ ਹਨ, ਤਿਉਂ ਤਿਉਂ ਉੱਤੇ ਉਛਾੜ ਬਣਦੇ ਅਤੇ ਵਧਦੇ ਚਲੇ ਜਾਂਦੇ ਹਨ। ਨਿੱਕੇ ਨਿੱਕੇ ਜਨੌਰ ਅਤੇ ਸਮੁੰਦਰ ਦੀਆਂ ਬੂਟੀਆਂ ਇਨ੍ਹਾਂ ਦਾ ਖਾੱਜਾ ਹੈ॥
ਇਸ ਜਨੌਰ ਦਾ ਸਰੀਰ ਬਹੁਤ ਸੁਹਲ ਹੁੰਦਾ ਹੈ, ਇਸ ਲਈ ਪਰਮੇਸੁਰ ਨੇ ਇਸ ਨੂੰ ਇੱਕ ਅਜਿਹੀ ਹੀ ਵਸਤੁ ਦਿੱਤੀ ਹੈ, ਜੋ ਪਾਣੀ ਜੇਹੀ ਪਤਲੀ ਹੈ, ਉਹੋ ਉਛਾੜ ਦੇ ਅੰਦਰ ਜੰਮਦੀ ਜਾਂਦੀ ਹੈ, ਕਿ ਇਸ ਦੇ ਸੁਹਲ ਸਰੀਰ ਨੂੰ ਬੁਛਾੜ ਦੇ ਖੋਰੇਪਣ ਤੇ ਕਲੇਸ਼ ਨਾ ਹੋਏ। ਫੇਰ ਓਹੀਓ ਨਿੱਗਰ ਹੁੰਦਾ ਹੁੰਦਾ ਇੱਕ ਸੁੰਦਰ ਨਿਰਮਲ ਅਸਤਰ ਬਣ ਜਾਂਦਾ ਹੈ, ਇਸ ਨੂੰ ਸਿੱਪ ਕਹਿੰਦੇ ਹਨ। ਕਦੇ ਕਦੇ ਨਿੱਕੇ ਨਿੱਕੇ ਕਿਰਮ ਇਸ ਦੇ ਉਛਾੜ ਵਿਖੇ ਛੇਕ ਕਰ ਦਿੰਦੇ ਹਨ, ਇਨ੍ਹਾਂ ਛੇਕਾਂ ਨੂੰ ਉਹ ਉੱਸੇ ਵਸਤ ਨਾਲ ਬੰਦ ਕਰ ਲੈਂਦਾ ਹੈ, ਕਦੇ ਕਦੇ ਕੋਈ ਰੇਤ ਦਾ ਕਿਣਕਾ ਉਛਾੜਦੇ ਅੰਦਰ ਵੜ ਜਾਂਦਾ ਹੈ, ਅਤੇ ਉਸਦੇ ਚੱਲਣ ਨਾਲ ਇਹ ਬੜਾ ਬਯਾਕੁਲ ਹੁੰਦਾ ਹੈ, ਤਾਂ ਉੱਸੇ ਵਸਤੂ ਨੂੰ ਉਸ ਪੁਰ ਲਬੇੜ ਦਿੰਦਾ ਹੈ, ਕਦੇ ਕੋਈ ਤਾਂ ਆਂਡਾ ਇਸਦੇ ਸਰੀਰ ਅੰਦਰ ਕੱਚਾ ਰਹਿ ਜਾਂਦਾ ਹੈ, ਤਾਂ ਉਸ ਪੁਰ ਬੀ ਓਹੀਓ ਲਬੇੜ ਤਿੰਦਾ ਹੈ। ਨਿੱਕੇ