ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੭ )

ਦਾਣੇ ਜੋ ਇਸ ਪ੍ਰਕਾਰ ਬਣਦੇ ਹਨ, ਸੋਈ ਮੋਤੀ ਹਨ॥
ਅਗਲਿਆਂ ਸਮਿਆਂ ਦੇ ਲੋਕ ਸਮਝਦੇ ਸਨ, ਕਿ ਮੋਤੀਆ ਜਨੌਰ ਬਸੰਤ ਦੀ ਰੱਤ, ਵਿਖੇ ਆਪਣੇ ਉਛਾੜ ਨੂੰ ਖੋਲਕੇ ਪਾਣੀ ਦੇ ਉੱਪਰ ਉੱਪਰ ਫਿਰਦਾ ਹੈ, ਮੀਂਹ ਯਾ ਤ੍ਰੇਲ ਦੀਆਂ ਬੂੰਦਾਂ ਇਸ ਵਿਖੇ ਪੈ ਜਾਂਦੀਆਂ ਹਨ, ਅਤੇ ਓਹੀਓ ਮੋਤੀ ਬਣ ਜਾਂਦੇ ਹਨ॥
ਲੰਕਾ ਦੇ ਮੋਤੀ ਸੈਂਕੜਿਆਂ ਵਰਿਆਂ ਤੇ ਪ੍ਰਸਿੱਧ ਹਨ, ਪਰ ਇਨ੍ਹਾਂ ਦੀ ਰੇਲ[1] ਪੇਲ ਵਿੱਚ ਘਾੱਟਾ ਆ ਗਿਆ ਹੈ, ਹਾਂ ਹੁਣ ਇਨ੍ਹਾਂ ਜਨੌਰਾਂ ਦੇ ਬਚਾਉਣ ਦੇ ਉਪਾਉ ਕੀਤੇ ਗਏ ਹਨ, ਨਿਸਚਯ ਹੈ ਕਿ ਬਹੁਤ ਵਧ ਜਾਨਗੇ। ਸਮੁੰਦਰ ਦੇ ਕੰਢਿਓਂ ਕੋਈ ਪੰਦਰਾਂ ਮੀਲ ਅੱਗੇ ਨੂੰ ਵੀਹ ਗਜ਼ ਡੂੰਘੇ ਜਲ ਵਿਖੇ ਮੋਤੀਏ ਜਨੌਰ ਮਿਲਦੇ ਹਨ, ਇਨ੍ਹਾਂ ਦਾ ਸ਼ਿਕਾਰ ਉਨ੍ਹਾਲ ਦੀ ਰੁੱਤੇ ਹੁੰਦਾ ਹੈ। ਸਮੁੰਦਰ ਦੇ ਕੰਢੇ, ਜਿੱਥੇ ਪਹਿਲਾਂ ਮਨੁੱਖ ਦਾ ਨਾਉਂ ਥੇਹ ਬੀ ਨਾ ਸਾ, ਉੱਥੇ ਇਨ੍ਹਾਂ ਦਿਨਾਂ ਵਿਖੇ ਨਰੇਲ ਦਿਆਂ ਪੱਤਿਆਂ ਅਤੇ, ਵੰਝਾਂ ਦੇ ਹਜ਼ਾਰਾਂ ਪੱਰ ਦਿਸਦੇ ਹਨ। ਕੋਈ ਡੂਢ ਲੱਖ ਆਦਮੀ ਨਿਰੇ ਲੰਕਾ ਅਤੇ ਭਾਰਤਵਰਖ


  1. ਬੁੜੈਚ।