ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/165

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੮ )

ਦੇ ਜੁੜ ਜਾਂਦੇ ਹਨ, ਅੱਧੀ ਰਾਤ ਬੀਤਿਆਂ ਕੋਈ ਭੂਢਕੁ ਸੌ ਡੌਂਗੀਆਂ ਕੰਢਿਓਂ ਚਲਦੀਆਂ ਹਨ, ਅਤੇ ਲੋ ਲੱਗਦ, ਹੀ ਸ਼ਿਕਾਰ ਕਰਨ ਲਾ ਦਿੰਦੇ ਹਨ॥
ਮਲਾਹਾਂ ਤੇ ਛਟ ਹਰ ਡੌਂਗੀ ਵਿਖੇ ਦਸ ੨ ਟੋਡੇ ਬੀ ਹੁੰਦ ਹਨ, ਏਹ ਵਾਰੋ ਵੱਟੀ ਕੰਮ ਕਰਦੇ ਹਨ, ਪੰਜ ਮਨੁੱਖ ਚੁੱਭੀ ਮਾਰਦੇ ਹਨ, ਪੰਜ ਬੈਠਕੇ ਸਾਹ ਲੈਂਦੇ ਹਨ। ਲੰਮੀ ਜੇਹੀ ਰੱਸੀ ਨਾਲ ਇੱਕ, ਭਾਰਾ ਪੱਥਰ ਬਨਦੇ ਹਨ, ਓਹਦਾ ਦੂਜਾ ਸਿਰਾ ਡੌਂਗੀ ਨਾਲ ਅਟਕਾ ਛੱਡਦੇ ਹਨ, ਚੁੱਭੀ ਮਾਰਨ ਦੇ ਵੇਲੇ ਪੱਥਰ ਨੂੰ ਜਲ ਵਿਖੇ ਪਾਕੇ ਪੈਰਾਂ ਨੂੰ ਉਸ ਉੱਤੇ ਟਿਕਾ ਲੈਂਦੇ ਹਨ, ਅਤੇ ਰੱਸੀ ਨੂੰ ਫੜ ਲੈਂਦੇ ਹਨ, ਜੋ ਝੱਟ ਪੱਟ ਥੱਲੇ ਜਾ ਲੱਗਦੀ ਹੈ। ਇੱਕ ਪੱਕਾ ਛੁਰਾ ਨਾਲ ਲੈ ਜਾਂਦੇ ਹਨ, ਜਨੌਰ ਜੋ ਪੱਥਰਾਂ ਨਾਲ ਚੰਬੜੇ ਹੋਏ ਹੁੰਦੇ ਹਨ, ਇਸ ਨਾਲ ਉਨ੍ਹਾਂ ਨੂੰ ਵੱਢ ਕੇ ਅੱਡ ਕਰ ਲੈਂਦੇ ਹਨ। ਇਕ ਦੂਜੀ ਰੱਸੀ ਨਾਲ ਜਾਲੀ ਦੀ ਝੋਲੀ ਯਾ ਟੋਕਰੀ ਬੰਨ੍ਹੀ ਹੋਈ ਹੁੰਦੀ ਹੈ, ਟੋਭਾ ਥੱਲੇ ਪਹੁੰਚਦੇ ਹੀ, ਜਿੰਨੇ ਜਨੌਰ ਚੁੱਕ ਸਕਦਾ ਹੈ, ਸਾਰੇ ਸਮੇਟ ਕੇ ਝੋਲੀ ਵਿਖੇ ਭਰ ਲੈਂਦਾ ਹੈ, ਅਤੇ ਰੱਸੀ ਨੂੰ ਖਿੱਚਕੇ ਸੈਨਤ ਕਰਦਾ ਹੈ। ਉੱਪਰੋਂ ਝੱਟ ਮਲਾਹ ਟੋਕਰੀ ਸਣੇ ਉਸਨੂੰ ਖਿੱਚ ਲੈਂਦੇ