ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/166

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੨੯ )

ਹਨ। ਟੋਭਾ ਜਲ ਵਿਖੇ ਕੋਈ ਇਕ ਮਿਨਟ ਠਹਿਰਦਾ ਹੈ, ਦਿਨ ਭਰ ਵਿਖੇ ਚਾਲੀ ਯਾ ਪੰਜਾਹ ਚੁੱਭੀਆਂ ਲਾਉਂਦਾ ਹੈ, ਅਤੇ ਹਰ ਚੁੱਭੀ ਵਿਖੇ ਕੇਈ ਸੌ ਜਨੌਰ ਕੱਢ ਲਿਆਉਂਦਾ ਹੈ॥
ਜੋ ਜਨੌਰ ਬੇੜੀਆਂ ਪੁਰ ਲੱਦੇ ਹੋਏ ਕੰਢੇ ਪਰ ਪਹੁੰਚਦੇ ਹਨ, ਉਨ੍ਹਾਂ ਨੂੰ ਅਜੇਹਿਆਂ ਹੋਇਆਂ ਵਿੱਚ ਪਾ ਦਿੰਦੇ ਹਨ, ਕਿ ਜਿਨ੍ਹਾਂ ਦੀ ਡੂੰਘਿਆਈ ਥੋੜੀ ਹੁੰਦੀ ਹੈ, ਟੋਇਆਂ ਨੂੰ ਉੱਪਰੋਂ ਖੁਲ੍ਹਾ ਰੱਖਦੇ ਹਨ,ਕਿ ਧੁੱਪ ਦੇ ਸੇਕ ਨਾਲ ਜਨੌਰ ਸੜ ਜਾਣ, ਕਿਉਂਕਿ ਸੱਜਰੇ ਹੋਣ ਤਾਂ ਉਛਾੜਾਂ ਦਾ ਖੋਲ੍ਹਣਾ ਵੱਡਾ ਔਖਾ ਹੈ, ਅਤੇ ਖਿੱਚਕੇ ਖੋਲ੍ਹਣ ਵਿਖੇ ਡਰ ਹੈ,ਕਿ ਮੋਤੀ ਖਰਾਬ ਨ ਹੋ ਜਾਏ। ਫੇਰ ਇਨ੍ਹਾਂ ਨੂੰ ਲੰਮਿਆਂ ਲੰਮਿਆਂ ਕਾਠੜਿਆਂ ਵਿੱਚ ਰੱਖਦੇ ਹਨ, ਕਿ ਜੋ ਪੋਲਿਆਂ ਰੁੱਖਾਂ ਦੇ ਬਣੇ ਹੁੰਦੇ ਹਨ, ਹੁਨ ਸਮੁੰਦਰ ਦੇ ਖਾਰੇ ਪਾਣੀ ਨਾਲ ਧੋ ਧੋ ਕੇ ਮੋਤੀ ਕੱਢਦੇ ਹਨ, ਅਤੇ ਇਕੱਠੇ ਕਰਦੇ ਜਾਂਦੇ ਹਨ, ਫੇਰ ਇਨ੍ਹਾਂ ਦੇ ਉੱਪਰ ਆਬ ਚੜ੍ਹਾਉਂਦੇ ਹਨ, ਅਤੇ ਬਹੁਤਿਆਂ ਨੂੰ ਬਿਨ੍ਹਆ ਕੇ ਲੜੀਆਂ ਵਿਖੇ ਪੁਰੁਆ ਲੈਂਦੇ ਹਨ, ਫੇਰ ਬਿੱਪਾਰੀਆਂ ਕੋਲ ਵੇਚ ਸਿੱਟਦੇ ਹਨ॥