ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/167

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੦ )

ਚੀਨ ਵਿਖੇ ਇੱਕ ਥਾਂ ਹੈ, ਜਿੱਥੇ ਇੱਸੇ ਪ੍ਰਕਾਰ ਦਾ ਇਕ ਜਨੌਰ ਹੁੰਦਾ ਹੈ, ਉਨ੍ਹਾਂ ਨੂੰ ਬਹੁਤ ਸਾਰੇ ਇਕੱਠੇ ਕਰਕੇ ਤਾਲਾਂ ਵਿਖੇ ਪਾਲਦੇ ਹਨ, ਸਾਲ ਵਿੱਚ ਇੱਕ ਵਾਰ ਉਨ੍ਹਾਂ ਨੂੰ ਇਕੱਠੇ ਕਰਕੇ ਉਨ੍ਹਾਂ ਦੇ ਉਛਾੜ ਖੋਦੇ ਹਨ, ਪਿੱਤਲ,ਯਾ ਹੱਡੀ, ਹੋਰ ਕਰੜੀਆਂ ਵਸਤਾਂ ਦੇ ਨਿੱਕੇ ਨਿੱਕੇ ਟੁਕੜੇ ਕਰਕੇ ਉਛਾੜਾਂ ਦੇ ਅੰਦਰ ਰੱਖ ਦਿੰਦੇ ਹਨ, ਇਹ ਬੀ ਕਹਿੰਦੇ ਹਨ, ਕਿ ਇਕ ਪ੍ਰਕਾਰ ਦੀ ਮੱਛੀ ਦਿਆਂ ਛਿੱਲੜਾਂ ਨੂੰ ਪੀਂਦੇ ਹਨ, ਤਾਂ ਉਨ੍ਹਾਂ ਵਿੱਚ ਪਾਣੀ ਰਲਾਉਂਦੇ ਹਨ, ਅਤੇ ਚਮਚੇ ਨਾਲ ਭਰਕੇ ਅੰਦਰ ਪਾ ਦਿੰਦੇ ਹਨ, ਕੋਈ ਦਸਾਂਕੁ ਮਹੀਨਿਆਂ ਵਿੱਚ ਇਨ੍ਹਾਂ ਜਨੌਰਾਂ ਨੂੰ ਫੇਰ ਜਲ ਵਿੱਚੋਂ ਕੱਢਦੇ ਹਨ। ਇਸ ਵੇਲੇ ਪ੍ਰਤੀਤ ਹੁੰਦਾ ਹੈ, ਕਿ ਅੰਦਰ ਨਿੱਕੇ ਨਿੱਕੇ ਮੋਤੀ ਉਛਾੜ ਦੇ ਨਾਲ ਲੱਗੇ ਹੋਏ ਹਨ। ਹੱਡੀ ਜਾਂ ਪਿੱਤਲ ਨੂੰ ਕੱਢ ਸਿੱਟਦੇ ਹਨ, ਅਤੇ ਉਸਦੀ ਥਾਂ ਮੋਮ ਭਰ ਦਿੰਦੇ ਹਨ, ਅਤੇ ਫੇਰ ਰਤੀਕੁ ਉਛਾੜ ਦਾ ਟੁਕੜਾ ਉੱਪਰ ਲਾ ਦਿੰਦੇ ਹਨ, ਕਿ ਵੇਖਣ ਨੂੰ ਸਾਬਤ ਮੋਤੀ ਦਿਸਦੇ ਹਨ, ਪਰ ਏਹ ਵੱਡਾ ਮੁੱਲ ਨਹੀਂ ਪਾਉਂਦੇ, ਕਈ ਪੈਸੇ ਪੈਸੇ ਨੂੰ ਆਉਂਦੇ ਹਨ, ਅਤੇ ਅਜੇਹੇ ਬਹੁਤ ਥੋੜੇ ਹੁੰਦੇ ਹਨ, ਕ ਜਿਨ੍ਹਾਂ ਦਾ ਮੁੱਲ ਤਿੰਨਾਂ ਆੱਨਿਆਂ ਤੋਂ ਵਧ ਹੋਏ। ਕਦੇ