ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/170

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੨ )

ਹੇ, ਕਿਉਂਂਕਿ ਇਹ ਬੀ ਖੱਟੇ, ਕਾਗਦੀ ਨਿੰਬ, ਮਿੱਠੇ, . ਗਲਗਲ ਅਤੇ ਕਿੰਬ ਦੀ ਤਰ੍ਹਾਂ ਸਦਾ ਹਰੇ ਰੰਗ ਦਾ ਰੁੱਖ ਹੈ। ਉਨ੍ਹਾਂ ਹੀ ਵਾਕਰ ਇਸਦਾ ਏਹ ਗੁਣ ਹੈ, ਕਿ ਫੁੱਲ ਭੀ ਅਤੇ ਫਲ ਬੀ ਇੱਕੋ ਰੁੱਤ ਵਿਖੇ ਆਪੋ ਆਪਣਾ ਰੰਗ ਵਿਖਾਲਦੇ ਹਨ, ਇਹ ਗੱਲ ਸਾਰਿਆਂ ਬੂਟਿਆਂ ਵਿਖੇ ਦੇਖੀ ਨਹੀਂ ਜਾਂਦੀ। ਇਸਦੇ ਇੱਕ ਬੂਟੇ ਤੋਂ ਖਿੜੇ ਹੋਏ ਸੁਗੰਧਿ ਵਾਲੇ ਫੁੱਲ ਬੀ ਚੁਗ ਲਓ,ਅਤੇ ਹਰੀਆਂ ਹਰੀਆਂ ਖੱਟੀਆਂ, ਲਾਲ,ਪੀਲੀਆਂ, ਪੱਕੀਆਂ ਹੋਈਆਂ ਨਰੰਗੀਆਂ ਜੋ ਚਾਹੇ ਤੋੜ ਲਓ, ਪਰ ਫੁੱਲਾਂ ਦੀ ਲਹਿਰ ਹੁਨਾਲ ਦੇ ਆਉਂਦੇ ਹੀ ਹੁੰਦੀ ਹੈ, ਇਸ ਵੇਲੇ ਮਿੱਠੀ ੨, ਸੁਗੰਧਿ ਨਾਲ ਸਾਰਾ ਬਾਗ ਮਹਕ ਜਾਂਦਾ ਹੈ॥
ਆਓ ਇਸਦਾ ਇੱਕ ਮਹਕਦਾ ਫੁੱਲ ਚੁੱਕੀਏ,ਰਤੀ ਧਯਾਨ ਨਾਲ ਵੇਖੋ, ਡੰਡੀ ਦੇ ਸਿਰੇ ਪੂਰ ਇੱਕ ਨਿੱਕੀ ਜੇਹੀ ਪਿਆਲੀ ਹੈ, ਪਿਆਲੀ ਦਿਆਂ ਕੰਢਿਆਂ ਦੇ ਦੁਆਲੇ ਨਿਕੇ ਨਿਕੇ ਪੰਜ ਕਿੰਗਰੇ ਹਨ, ਇਹ ਪਿਆਲੀ ਨਿੱਕਿਆਂ ਨਿੱਕਿਆਂ ਪੰਜਾਂ ਪੱਤਰਾਂ ਨਾਲ ਬਣੀ ਹੈ, ਇਹ ਪੱਤਰ ਆਪੋ ਵਿੱਚੀ ਜੁੜੇ ਹੋਏ ਹਨ,ਅਤੇ ਇਨ੍ਹਾਂ ਦੀਆਂ ਨੋਕਾਂ ਹੀ ਕਿੰਗਰੇ ਹਨ। ਅੰਗ੍ਰੇਜ਼ੀ ਵਿੱਚ ਇਨ੍ਹਾਂ ਪੱਤਰਾਂ ਨੂੰ ਸੀਪਲ ਕਹਿੰਦੇ ਹਨ। ਪਿਆਲੀ ਦੇ ਅੰਦਰ ਚਿੱਟੀਆਂ