ਪੰਨਾ:ਪੰਜਾਬੀ ਦੀ ਚੌਥੀ ਪੋਥੀ.pdf/173

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੪੫ )

ਹੋਏ, ਓਸ ਵਿੱਚ ਜੇ ਬੀਜੇ ਜਾਣ ਤਾਂ ਉੱਗ ਕੇ ਨਰੰਗੀ ਦੇ:ਬੂਟੇ ਹੋ ਜਾਣਗੇ,ਪਰ ਪੇਉਂਦ ਲਾਉਣਦਾ ਬਹੁ ਪ੍ਰਭਾਵ[1]ਹੈ। ਇਸਦਾ ਰਾਹ ਇਹ ਹੈ, ਕਿ ਨਰੰਗੀ ਦੇ ਸਿੱਕੜ ਦਾ ਇਕ ਨਿੱਕਾ ਜੇਹਾ ਟੁਕੜਾ ਲਾਹ ਲੈਂਦੇ ਹਨ, ਕਿ ਜਿਸ ਬਖੇ ਪੂੰਗ ਨਿਕਲਨ ਪੁਰ ਹੌਏ, ਕਿਸੇ ਹੋਰ ਰੁਖ ਵਧੇਰੇ, ਖੱਟੇ ਯਾ ਮਿੱਠੇ ਦੀਆਂ ਟਾਹਣੀਆਂ ਉੱਪਰੋਂ ਬੀ ਉੱਨਾ ਹੀ ਸੱਕ ਲਾਹ ਦਿੰਦੇ ਹਨ, ਫੇਰ ਨਰੰਗੀ ਦੇ ਸੱਕ ਨੂੰ ਮਿੱਠੇ ਦੀ ਛਿੱਲੀ ਹੋਈ ਟਾਹਣੀ ਪੁਰ ਧਰ ਕੇ ਬੰਨ੍ਹ ਦਿੰਦੇ ਹਨ, ਇਹ ਕੰਮ ਬਾਹਲਾ ਦੋ ਟਾਹਣੀਆਂ ਪੁਰ ਕਰਦੇ ਹਨ। ਇਸਤੇ ਮਗਰੋਂ ਪੇਉਂਦ ਲੱਗੀ ਹੋਈ ਟਾਹਣੀ ਨੂੰ ਉੱਪਰੋਂ ਵੱਢ ਸਿੱਟਦੇ ਹਨ, ਅਤੇ ਬਾਕੀ ਦੀਆਂ ਟਾਹਣੀਆਂ ਨੂੰ ਬੀ ਛਾਂਗ ਦਿੰਦੇ ਹਨ, ਹੁਣ ਨਰੰਗੀ ਦੇ ਅੰਗੂਰ ਪੁਰੋਂ ਇੱਕ ਕੂਮਲੀ ਨਿਕਲ ਕੇ ਵਧ ਜਾਂਦੀ ਹੈ ਉਸ ਵਿੱਚੋਂ ਜੋ ਟਾਹਣੀਆਂ ਨਿਕਲਦੀਆਂ ਹਨ, ਉਹ ਵੱਢੀਆਂ ਹੋਈਆਂ ਟਾਹਣੀਆਂ ਦੀ ਥਾਂ ਹੁੰਦੀਆਂ ਹਨ, ਅਤੇ ਉਨ੍ਹਾਂ ਨੂੰ ਖੱਟੇ ਯਾ ਮਿੱਠੇ ਦੀ ਥਾਂ ਨਰੰਗੀਆਂ ਲਗਦੀਆਂ ਹਨ॥
ਇਸਦਾ ਬੂਟਾ ਬਾਹਲਾ ਬਹੁਤਾ ਵੱਡਾ ਨਹੀਂ ਹੁੰਦਾ, ਫ਼ਰਾਂਸ ਦੀ ਰਾਜਧਾਨੀ ਪੈਰਸ ਦੇ ਨੇੜੇ ਇੱਕ ਸੁੰਦਰ ਬਾਗ਼


  1. ਵਰਤਾਰਾ॥